ਪੰਜਾਬ ਰਾਜ ਫੂਡ ਕਮਿਸ਼ਨ ਵੱਲੋਂ ਕਣਕ ਵੰਡ ਦੀ ਅਚਨਚੇਤ ਚੈਕਿੰਗ

Share and Enjoy !

Shares


ਲੁਧਿਆਣਾ (ਰਾਜਕੁਮਾਰ ਸਾਥੀ)। ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਸ੍ਰੀ ਏ.ਕੇ. ਸ਼ਰਮਾ ਵੱਲੋਂ ਅੱਜ ਜ਼ਿਲ੍ਹੇ ਦਾ ਦੌਰਾ ਕਰਦਿਆਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ-6 ਤਹਿਤ ਕੀਤੀ ਜਾ ਰਹੀ ਕਣਕ ਦੀ ਵੰਡ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਨ੍ਹਾਂ ਪਿੰਡ ਪਮਾਲ ਅਤੇ ਬੀਰਮੀ ਵਿਖੇ ਡਿਪੂ ਹੋਲਡਰਾਂ ਵੱਲੋਂ ਕੀਤੀ ਜਾ ਰਹੀ ਵੰਡ ਦਾ ਨਿਰੀਖਣ ਕਰਦਿਆਂ ਕਣਕ ਦੀ ਗੁਣਵੱਤਾ, ਤੋਲ ਅਤੇ ਲਾਭਪਾਤਰੀਆਂ ਪਾਸੋਂ ਕਿਸੇ ਵੀ ਤਰਾਂ ਦੀ ਰਾਸ਼ੀ ਨਾ ਵਸੂਲੇ ਜਾਣ ਬਾਰੇ ਪੜਤਾਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਅਤੇ ਫੂਡ ਕਮਿਸ਼ਨ ਨੂੰ ਕੌਮੀ ਅੰਨ ਸੁਰੱਖਿਆ ਕਾਨੂੰਨ ਦੀ ਜ਼ਮੀਨੀ ਪੱਧਰ ਤੇ ਲਾਗੂ ਹੋਣਾ ਯਕੀਨੀ ਬਣਾਉਣਾ ਅਤੇ ਲਾਭਪਾਤਰੀਆਂ ਤੱਕ ਇਸ ਐਕਟ ਤਹਿਤ ਅਨਾਜ ਦੀ ਪਹੁੰਚ ਨੂੰ ਯਕੀਨੀ ਬਣਾਉਣਾ ਹੈ। ਫੂਡ ਕਮਿਸ਼ਨ ਦੇ ਮੈਂਬਰ ਵੱਲੋਂ ਇਸ ਮੌਕੇ ਮੌਜੂਦ ਪਿੰਡ ਪਮਾਲ ਦੇ ਸਰਪੰਚ ਸ੍ਰੀ ਜੱਗੀ ਪਮਾਲ ਅਤੇ ਪਿੰਡ ਬੀਰਮੀ ਦੀ ਨਿਗਰਾਨ ਕਮੇਟੀ ਤੋਂ ਵੀ ਕਣਕ ਦੀ ਕੀਤੀ ਜਾ ਰਹੀ ਵੰਡ ਸਬੰਧੀ ਜਾਣਕਾਰੀ ਲਈ।

ਮੌਕੇ ਤੇ ਸ੍ਰੀ ਏ.ਕੇ. ਸ਼ਰਮਾ ਵੱਲੋਂ ਵਿਭਾਗ ਦੇ ਸਬੰਧਤ ਸਟਾਫ ਨੂੰ ਅਨਾਜ ਦੀ ਵੰਡ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਅਤੇ ਕਣਕ ਦੀ ਕੁਆਲਟੀ ਅਤੇ ਮਿਕਦਾਰ ਨੂੰ ਲੋੜਵੰਦਾਂ ਦੀ ਬਣਦੀ ਉਪਲੱਬਧਤਾ ਨੂੰ ਮੁੱਖ ਰੱਖਕੇ ਯਕੀਨੀ ਬਣਾਉਣ ਅਤੇ ਕਿਸੇ ਤਰਾਂ ਦੀ ਲਾਪਰਵਾਹੀ ਨਾਂ ਕਰਨ ਦੀ ਹਦਾਇਤ ਕੀਤੀ ਗਈ। ਉਨਾਂ ਵੱਲੋਂ ਦੱਸਿਆ ਗਿਆ ਕਿ ਪ੍ਰਤੀ ਮੈਬਰ 5 ਕਿਲੋਗ੍ਰਾਮ ਕਣਕ ਦੀ ਵੰਡ ਦਾ ਕੋਟਾ ਨਿਰਧਾਰਤ ਹੈ ਅਤੇ 6 ਮਹੀਨੇ ਦੀ ਇਕੱਠੀ ਕਣਕ ਆਉਣ ਕਾਰਨ 30 ਕਿਲੋਗਰਾਮ ਪ੍ਰਤੀ ਮੈਂਬਰ ਦਾ ਕੋਟਾ ਵੰਡਿਆ ਜਾ ਰਿਹਾ ਹੈ। ਮੌਕੇ ਤੇ ਸ੍ਰੀ ਏ.ਕੇ. ਸ਼ਰਮਾ ਵੱਲੋਂ ਖੁਰਾਕ ਸਿਵਲ ਸਪਲਾਈ ਵਿਭਾਗ ਦੇ ਸਹਾਇਕ ਖੁਰਾਕ ਅਤੇ ਸਪਲਾਈ ਅਫਸਰ ਸ੍ਰੀ ਨਿਰਪਕਸ਼ ਮੱਟੂ, ਨਿਰੀਖਕ ਸ੍ਰੀ ਸਤਵਿੰਦਰ ਸਿੰਘ, ਸ੍ਰੀ ਗੁਰਵਿੰਦਰ ਸਿੰਘ ਅਤੇ ਸ੍ਰੀ ਸਿਮਰਤ ਸਿੰਘ ਨੂੰ ਪੜਤਾਲ ਦੌਰਾਨ ਮੌਕੇ ਤੇ ਬੁਲਾਇਆ ਗਿਆ ਅਤੇ ਹਦਾਇਤ ਕੀਤੀ ਗਈ ਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾਵੇ ਅਤੇ ਲਾਈਨ ਵਿਚ ਲੱਗੇ ਖਪਤਕਾਰਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਸਬੰਧਤ ਸਟਾਫ ਨੂੰ ਅਲਾਟ ਈ-ਪੋਜ਼ ਮਸ਼ੀਨਾ ਅਤੇ ਸਰਕਾਰੀ ਕੰਡਿਆਂ ਦੀ ਰਿਪੋਰਟ ਦੇਣ ਸਬੰਧੀ ਹਦਾਇਤ ਕੀਤੀ ਗਈ।

Share and Enjoy !

Shares

About Post Author

Leave a Reply

Your email address will not be published. Required fields are marked *