ਕਰੀਬ 68 ਪ੍ਰਾਰਥੀਆਂ ਨੇ ਕੀਤੀ ਸ਼ਮੂਲੀਅਤ
ਲੁਧਿਆਣਾ (ਦੀਪਕ ਸਾਥੀ)। ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਪ੍ਰਤਾਪ ਚੌਕ, ਸਾਹਮਣੇ ਸੰਗੀਤ ਸਿਨੇਮਾ, ਲੁਧਿਆਣਾ ਵੱਲੋ ਪੰਜਾਬ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ (ਪੀ.ਆਈ.ਐਮ.ਟੀ.) ਅਲੌੜ (ਖੰਨਾ) ਵਿਖੇ ਕੈਰੀਅਰ ਟਾਕ ਦਾ ਆਯੋਜਨ ਕਰਵਾਇਆ ਗਿਆ। ਇਸ ਕੈਰੀਅਰ ਟਾਕ ਵਿੱਚ ਕੁੱਲ 68 ਪ੍ਰਾਰਥੀਆਂ ਨੇ ਭਾਗ ਲਿਆ। ਡੀ.ਬੀ.ਈ.ਈ. ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਰੁਪਿੰਦਰ ਕੌਰ ਵੱਲੋਂ ਪ੍ਰਾਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਕੈਰੀਅਰ ਟਾਕ ਪ੍ਰਾਰਥੀਆਂ ਲਈ ਚਾਨਣ ਮੁਨਾਰਾ ਸਿੱਧ ਹੋਵੇਗਾ ਜਿਸ ਨਾਲ ਉਨ੍ਹਾਂ ਨੂੰ ਸਹੀ ਕੈਰੀਅਰ ਚੁਣਨ ਵਿੱਚ ਮਦਦ ਮਿਲੇਗੀ। ਸ਼੍ਰੀ ਅਨੁਜ ਕਿਸ਼ੋਰ ਦੱਤਾ (ਕਰੀਅਰ ਕਾਉਂਸਲਰ) ਡੀ.ਬੀ.ਈ.ਈ., ਲੁਧਿਆਣਾ ਨੇ ਪ੍ਰਾਰਥੀਆਂ ਨੂੰ ਕੈਰੀਅਰ ਸਬੰਧੀ ਗੱਲਬਾਤ ਕੀਤੀ ਜਿਸ ਵਿੱਚ ਪ੍ਰਾਰਥੀਆਂ ਨੂੰ ਡੀ.ਬੀ.ਈ.ਈ. ਲੁਧਿਆਣਾ ਵਿਖੇ ਦਿੱਤੀ ਜਾਣ ਵਾਲੀਆ ਸਹੂਲਤਾਵਾਂ ਬਾਰੇ, NCS ਅਤੇ pgrkam.com ਪੋਰਟਲ ਬਾਰੇ, ਇਨ੍ਹਾਂ ਪੋੋਰਟਲ ਤੇ ਸਰਕਾਰੀ ਅਤੇ ਪ੍ਰਾਇਵੇਟ ਨੌਕਰੀਆਂ ਨੂੰ Search ਕਰਨ ਬਾਰੇ, MSME ਸਕੀਮ ਬਾਰੇ, ਸਵੈ-ਰੋਜ਼ਗਾਰ ਬਾਰੇ, ਸਕਿੱਲ ਟ੍ਰੇਨਿੰਗ ਕੋਰਸਾਂ ਬਾਰੇ ਪ੍ਰਾਰਥੀਆਂ ਨੂੰ ਸੰਪੂਰਨ ਰੂਪ ਵਿੱਚ ਜਾਣਕਾਰੀ ਦਿੱਤੀ। ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵਲੋਂ ਦੱਸਿਆ ਗਿਆ ਕਿ ਭਵਿੱਖ ਵਿੱਚ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਅਜਿਹੇ ਕੈਰੀਅਰ ਟਾਕ ਲਗਾਤਾਰ ਆਯੋਜਤ ਕੀਤੇ ਜਾਂਦੇ ਰਹਿਣਗੇ, ਤਾਂ ਜੋ ਚਾਹਵਾਨ ਪ੍ਰਾਰਥੀਆਂ ਨੂੰ ਯੋਗ ਅਗਵਾਈ ਦਿੱਤੀ ਜਾ ਸਕੇ। ਵਧੇਰੇ ਜਾਣਕਾਰੀ ਲਈ ਪ੍ਰਾਰਥੀ ਇਸ ਦਫਤਰ ਦੇ ਹੈਲਪਲਾਇਨ ਨੰਬਰ 77400-01682 ‘ਤੇ ਵੀ ਸੰਪਰਕ ਕਰ ਸਕਦੇ ਹਨ।