ਪਲੇਸਮੈਂਟ ਕੈਂਪ ਵਿੱਚ ਮਿਲੀ 71 ਨੂੰ ਨੌਕਰੀ

Share and Enjoy !

Shares

ਪਲੇਸਮੈਂਟ ਕੈਂਪ ਵਿੱਚ ਮਿਲੀ 71 ਨੂੰ ਨੌਕਰੀ

ਲੁਧਿਆਣਾ (ਰਾਜਕੁਮਾਰ ਸਾਥੀ) । ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਘਰ-ਘਰ ਰੋਜਗਾਰ ਮਿਸ਼ਨ ਤਹਿਤ ਲਗਾਏ ਗਏ ਪਲੇਸਮੈਂਟ ਕੈਂਪ ਦੌਰਾਨ ਪਹੁੰਚੇ 108 ਵਿਚੋਂ 71 ਉਮੀਦਵਾਰਾਂ ਨੂੰ ਨੌਕਰੀ ਦਿੱਤੀ ਗਈ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ. ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਦੀ ਅਗਵਾਈ ਵਿੱਚ ਲੱਗੇ ਇਸ ਪਲੇਸਮੈਂਟ ਕੈਂਪ ਵਿੱਚ ਐਕਸਾਈਡ ਲਾਈਫ, ਆਈਪੀਐਸ ਗਰੁੱਪ,  ਆਈਸੀਆਈ ਫਾਊਂਡੇਸ਼ਨ,  ਰੌਕਮੈਨ,  ਮਨਸਾ ਫਾਈਨਾਂਸੀਅਲ ਸਰਵਿਸਜ, ਐਮਪੀਆਟੋ ਅਤੇ ਕੂਐਸ ਕੋਰਪ ਆਦਿ ਕੰਪਨੀÎਆਂ ਨੇ ਹਿੱਸਾ ਲਿਆ। ਡੀਬੀਈਈ  ਦੇ ਰੋਜਗਾਰ ਅਫਸਰ ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਕੈਂਪ ਵਿੱਚ ਕੁੱਲ 108 ਉਮੀਦਵਾਰ ਸ਼ਾਮਿਲ ਹੋਏ ਸਨ।

ਪ੍ਰਾਇਵੇਟ ਲਿਮਟਿਡ ਕੰਪਨੀਆਂ ਵੱਲੋਂ 71 ਉਮੀਦਵਾਰਾਂ ਨੂੰ ਨੌਕਰੀ ਦਿੱਤੀ ਗਈ। ਡੀਬੀਈਈ ਦੇ ਡਿਪਟੀ ਸੀਈਓ ਨਵਦੀਪ ਸਿੰਘ ਅਤੇ ਪਲੇਸਮੈਂਟ ਅਫਸਰ ਘਣਸਿਆਮ ਵੱਲੋਂ ਜਾਬ ਰੋਲ ਅਤੇ ਕੰਪਨੀਆਂ ਬਾਰੇ ਜਾਣਕਾਰੀ ਦਿੱਤੀ ਗਈ।

Share and Enjoy !

Shares

About Post Author

Leave a Reply

Your email address will not be published. Required fields are marked *