ਭਾਵਾਧਸ ਕਈ ਦਹਾਕਿਆਂ ਤੋਂ ਨਸ਼ਾਖੋਰੀ ਦੇ ਖਿਲਾਫ ਚਲਾ ਰਿਹਾ ਹੈ ਜਾਗਰੂਕਤਾ ਮੁਹਿੰਮ – ਧੀਂਗਾਨ
ਲੁਧਿਆਣਾ(ਰਾਜਕੁਮਾਰ ਸਾਥੀ)। ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਵੱਲੋਂ 17 ਫਰਵਰੀ ਨੂੰ ਨਸ਼ਿਆਂ ਦੇ ਖਿਲਾਫ ਮੋਟਰ ਸਾਇਕਲ ਰੈਲੀ ਕੱਢੀ ਜਾਵੇਗੀ। ਭਾਵਾਧਸ ਯੂਥ ਵਿੰਗ ਦੇ ਅਹੁਦੇਦਾਰ ਲਲਿਤ ਧੀਂਗਾਨ ਦੇ ਜਨਮ ਦਿਨ ਦੇ ਮੌਕੇ ਤੇ ਕੱਢੀ ਜਾਣ ਵਾਲੀ ਇਹ ਰੈਲੀ ਦੁਪਿਹਰ 1 ਵਜੇ ਦਰੇਸੀ ਚੌਕ ਤੋਂ ਰਵਾਨਾ ਹੋਵੇਗੀ ਅਤੇ ਕਪੂਰ ਹਸਪਤਾਲ, ਘੰਟਾਘਰ ਚੌਕ ਤੋਂ ਹੁੰਦੀ ਹੋਈ ਜਗਰਾਓੰ ਪੁਲ ਦੇ ਸ਼ਹੀਦਾਂ ਦੇ ਬੁੱਤ ਥੱਲੇ ਪਹੁੰਚੇਗੀ। ਇੱਥੇ ਰੈਲੀ ਵਿੱਚ ਸ਼ਾਮਿਲ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਜੰਗ ਜਾਰੀ ਰੱਖਣ ਦੀ ਸਹੁੰ ਚੁਕਾਈ ਜਾਵੇਗੀ।
ਰੈਲੀ ਦੀ ਤਿਆਰੀਆਂ ਸੰਬੰਧੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਭਾਵਾਧਸ ਦੇ ਰਾਸ਼ਟਰੀ ਨਿਰਦੇਸ਼ਕ ਵੀਰਸ਼੍ਰੇਸਠ ਨਰੇਸ਼ ਧੀਂਗਾਨ ਨੇ ਕਿਹਾ ਕਿ ਪਿਛਲੇ ਛੇ ਦਹਾਕਿਆਂ ਤੋਂ ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਚਾਰ ਟੀਚਿਆਂ ਤੇ ਕੰਮ ਕਰ ਰਿਹਾ ਹੈ, ਜਿਸ ਵਿੱਚ ਇੱਕ ਟੀਚਾ ਸਮਾਜ ਨੂੰ ਨਸ਼ਾਖੋਰੀ ਤੋਂ ਮੁਕਤ ਕਰਨਾ ਵੀ ਹੈ। ਉਹਨਾਂ ਕਿਹਾ ਕਿ ਵਾਲਮੀਕਿ ਧਰਮ ਸਮਾਜ ਦੀ ਲਹਿਰ ਨੇ ਹਜਾਰਾਂ ਨੌਜਵਾਨਾਂ ਨੂੰ ਨਸ਼ਾ ਮੁਕਤ ਕੀਤਾ ਹੈ ਅਤੇ ਇਹ ਕੰਮ ਲਗਾਤਾਰ ਜਾਰੀ ਹੈ। ਕਿਓੰਕਿ ਵਰਤਮਾਨ ਸਮਾਂ ਨਸ਼ੇ ਨੂੰ ਲੈ ਕੇ ਇੱਕ ਖਤਰਨਾਕ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰ ਅਤੇ ਪੁਲਿਸ-ਪ੍ਰਸ਼ਾਸਨ ਵੱਲੋਂ ਸਖਤੀ ਵਰਤਣ ਦੇ ਬਾਵਜੂਦ ਨਸ਼ੇ ਦੀ ਵਿਕਰੀ ਵਿੱਚ ਜਿਆਦਾ ਕਮੀ ਨਹੀਂ ਆਈ ਹੈ। ਛੋਟੀ-ਛੋਟੀ ਉਮਰ ਦੇ ਬੱਚੇ ਵੀ ਨਸ਼ੇ ਦੀ ਦਲਦਲ ਵਿੱਚ ਫਸ ਕੇ ਆਪਣੀ ਜਾਨ ਗਵਾ ਰਹੇ ਹਨ। ਇਸ ਕਾਰਣ ਅੱਜ ਦੇ ਸਮੇਂ ਵਿੱਚ ਹਰ ਕਿਸੇ ਨੂੰ ਨਸ਼ੇ ਦੇ ਖਿਲਾਫ ਖੜਾ ਹੋਣਾ ਚਾਹੀਦਾ ਹੈ ਅਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੀ ਇਤਲਾਹ ਪੁਲਿਸ-ਪ੍ਰਸ਼ਾਸਨ ਨੂੰੇ ਦੇ ਕੇ ਗਿਰਫਤਾਰ ਕਰਾਉਣਾ ਚਾਹੀਦਾ ਹੈ। ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਨਰੇਸ਼ ਧੀਂਗਾਨ ਨੇ ਉਹਨਾਂ ਦੀ ਸਰਪ੍ਰਸਤੀ ਵਿੱਚ ਚਲ ਰਹੇ ਸੰਗਠਨ ਭਾਵਾਧਸ, ਡਾ. ਅੰਬੇਡਕਰ ਸੰਘਰਸ਼ ਮੋਰਚਾ ਅਤੇ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ 17 ਫਰਵਰੀ ਨੂੰ ਨਸ਼ੇ ਦੇ ਖਿਲਾਫ ਕੱਢੀ ਜਾ ਰਹੀ ਇਸ ਮੋਟਰ ਸਾਇਕਲ ਰੈਲੀ ਵਿੱਚ ਵਧ-ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਰਾਸ਼ਟਰੀ ਜਨਰਲ ਸਕੱਤਰ ਵੀਰਸ਼੍ਰੇਸਠ ਰਾਜਕੁਮਾਰ ਸਾਥੀ, ਵਪਾਰ ਵਿੰਗ ਦੇ ਪੰਜਾਬ ਪ੍ਰਧਾਨ ਵੀਰ ਮਨੋਜ ਚੌਹਾਨ, ਜਿਲਾ ਸਕੱਤਰ ਵੀਰ ਸੁਧੀਰ ਬੱਦੋਵਾਲ, ਜਿਲਾ ਕੈਸ਼ੀਅਰ ਵੀਰ ਬਬਰੀਕ ਪਾਰਚਾ, ਯੂਥ ਵਿੰਗ ਦੇ ਪੰਜਾਬ ਪ੍ਰਧਾਨ ਵੀਰ ਕੁਲਦੀਪ ਧੀਂਗਾਨ, ਵੀਰ ਲਲਿਤ ਧੀਂਗਾਨ, ਕੇਂਦਰੀ ਕਾਰਜਕਰਨੀ ਮੈਂਬਰ ਵੀਰ ਨੀਰਜ ਸੁਬਾਹੂ, ਡਾ. ਅੰਬੇਡਕਰ ਸੰਘਰਸ਼ ਮੋਰਚਾ ਦੇ ਪ੍ਰਧਾਨ ਵੀਰ ਪ੍ਰਦੀਪ ਲਾਂਬਾ, ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਕੈਸ਼ੀਅਰ ਵਰੁਣ ਰਾਜ, ਏ-ਜੋਨ ਦੇ ਪ੍ਰਧਾਨ ਵੀਰ ਵਿੱਕੀ ਰਹੇਲਾ, ਬੀ-ਜੋਨ ਦੇ ਪ੍ਰਧਾਨ ਵੀਰ ਸੁਭਾਸ਼ ਸੌਦੇ, ਡੀ-ਜੋਨ ਦੇ ਪ੍ਰਧਾਨ ਵੀਰ ਸ਼ਿਵ ਕੁਮਾਰ ਪਾਰਚਾ ਅਤੇ ਵੀਰ ਸੁਭਾਸ਼ ਦੁੱਗਲ ਸਮੇਤ ਕਈ ਅਹੁਦੇਦਾਰ ਮੌਜੂਦ ਰਹੇ।