ਭਾਵਾਧਸ, ਡਾ. ਅੰਬੇਡਕਰ ਸੰਘਰਸ਼ ਮੋਰਚਾ ਅਤੇ ਨਗਰ ਕਰਮਚਾਰੀ ਯੂਨੀਅਨ ਨੇ ਮਨਾਇਆ 75ਵਾਂ ਗਣਤੰਤਰ ਦਿਵਸ
ਲੁਧਿਆਣਾ (ਰਾਜਕੁਮਾਰ ਸਾਥੀ)। ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ), ਡਾ. ਅੰਬੇਡਕਰ ਸੰਘਰਸ਼ ਮੋਰਚਾ ਅਤੇ ਨਗਰ ਨਿਗਮ ਕਰਮਚਾਰੀ ਯੂਨੀਅਨ ਵੱਲੋਂ ਏ-ਜੋਨ ਦੀ ਕਾਰ ਪਾਰਕਿੰਗ ਵਿੱਚ 75ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਜਿਸ ਵਿੱਚ ਤਿੰਨਾ ਸੰਗਠਨਾਂ ਦੇ ਮੁਖੀ ਵੀਰਸ਼੍ਰੇਸਠ ਨਰੇਸ਼ ਧੀਂਗਾਨ ਨੇ ਰਾਸ਼ਟਰੀ ਝੰਡਾ ਫਹਿਰਾਇਆ। ਤਿਰੰਗਾ ਫਹਿਰਾਉਣ ਤੋਂ ਬਾਅਦ ਵੀਰਸ਼੍ਰੇਸਠ ਨਰੇਸ਼ ਧੀਂਗਾਨ ਨੇ ਕਿਹਾ ਕਿ ਸਾਡਾ ਦੇਸ਼ ਭਾਵੇਂ 15 ਅਗਸਤ 1947 ਨੂੰ ਆਜਾਦ ਹੋ ਗਿਆ ਸੀ, ਪਰੰਤੁ 26 ਜਨਵਰੀ 1950 ਨੂੰ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮਨ ਰਾਓ ਅੰਬੇਡਕਰ ਜੀ ਵੱਲੋਂ ਲਿਖਿਆ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਦੇਸ਼ ਦੇ ਹਰ ਨਾਗਰਿਕ ਨੂੰ ਬਰਾਬਰਤਾ ਦਾ ਅਧਿਕਾਰ ਮਿਲਿਆ। ਹਰ ਨਾਗਰਿਕ ਨੂੰ ਆਪਣੇ ਵਿਚਾਰ ਪ੍ਰਗਟ ਕਰਨ, ਆਪਣੀ ਮਰਜੀ ਮੁਤਾਬਿਕ ਧਰਮ ਅਪਨਾਉਣ, ਆਪਣੀ ਮਰਜੀ ਦੀ ਪੂਜਾ ਵਿਧੀ ਅਪਨਾਉਣ ਅਤੇ ਬਰਾਬਰਤਾ ਵਾਲੇ ਵੋਟ ਦਾ ਅਧਿਕਾਰ ਮਿਲਿਆ।
ਵੋਟ ਦਾ ਅਧਿਕਾਰ ਮਿਲਣ ਕਾਰਣ ਹੀ ਦੇਸ਼ ਦੀ ਸਭ ਤੋਂ ਵੱਡੀ ਕੁਰਸੀ ਤੇ ਬੈਠੇ ਪ੍ਰਧਾਨਮੰਤਰੀ ਨੂੰ ਵੀ ਹਰ ਪੰਜ ਸਾਲ ਬਾਅਦ ਜਨਤਾ ਦੀ ਕਚਹਿਰੀ ਵਿੱਚ ਜਾ ਕੇ ਵੋਟ ਮੰਗਣੇ ਪੈਂਦੇ ਹਨ। ਸੰਵਿਧਾਨ ਦੇ ਕਾਰਣ ਹੀ ਝੁੱਗੀ-ਝੌਂਪੜੀ ਵਿੱਚ ਰਹਿਣ ਵਾਲੇ ਅਤੇ ਵੱਡੇ ਮਹਿਲ ਵਿੱਚ ਰਹਿਣ ਵਾਲੇ ਵਿਅਕਤੀ ਦੇ ਵੋਟ ਦੀ ਕੀਮਤ ਇੱਕੋ ਜਿਹੀ ਹੋਈ ਹੈ।
ਉਹਨਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਦੇ ਕਾਰਣ ਹੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਦੇਸ਼ ਦੀ ਪਹਿਲੀ ਔਰਤ ਪ੍ਰਧਾਨਮੰਤਰੀ, ਸ਼੍ਰੀਮਤੀ ਪ੍ਰਤਿਭਾ ਪਾਟਿਲ ਨੂੰ ਦੇਸ਼ ਦੀ ਪਹਿਲੀ ਔਰਤ ਰਾਸ਼ਟਰਪਤੀ ਅਤੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੂੰ ਦੇਸ਼ ਦੇ ਸਭ ਤੋਂ ਵੱਡੇ ਸੂਬੇ ਉੱਤਰ ਪ੍ਰਦੇਸ਼ ਦੀ ਪਹਿਲੀ ਔਰਤ ਮੁੱਖ ਮੰਤਰੀ ਬਨਣ ਦਾ ਮੌਕਾ ਮਿਲਿਆ। ਸੰਵਿਧਾਨ ਦੀ ਤਾਕਤ ਕਾਰਣ ਹੀ ਅੱਜ ਆਦਿਵਾਸੀ ਸਮਾਜ ਨਾਲ ਸੰਬੰਧਿਤ ਸ਼੍ਰੀਮਤੀ ਦ੍ਰੌਪਦੀ ਮੂਰਮੂ ਅੱਜ ਸਾਡੇ ਦੇਸ਼ ਦੀ ਰਾਸ਼ਟਰਪਤੀ ਹੈ। ਉਹਨਾਂ ਕਿਹਾ ਕਿ ਜੇਕਰ ਇਸ ਆਜਾਦੀ ਨੂੰ ਕਾਇਮ ਰੱਖਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਸੰਵਿਧਾਨ ਦੀ ਰੱਖਿਆ ਕਰਨੀ ਪਵੇਗੀ।
ਇਸ ਨਾਲ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਕਾਇਮ ਰਹਿ ਸਕਦੀ ਹੈ। ਉਹਨਾਂ ਨੇ ਪ੍ਰੋਗਰਾਮ ਵਿੱਚ ਮੌਜੂਦ ਲੋਕਾਂ ਨੂੰ ਦੇਸ਼ ਦੀ ਏਕਤਾ-ਅਖੰਡਤਾ ਨੂੰ ਕਾਇਮ ਕਰਨ ਅਤੇ ਦੇਸ਼ ਦੇ ਸੰਵਿਧਾਨ ਵਿੱਚ ਪੂਰੀ ਆਸਥਾ ਅਤੇ ਨਿਸ਼ਠਾ ਰੱਖਣ ਦੀ ਸਹੁੰ ਵੀ ਚੁਕਾਈ। ਇਸ ਮੌਕੇ ਤੇ ਰਾਸ਼ਟਰੀ ਮਹਾਮੰਤਰੀ ਵੀਰਸ਼੍ਰੇਸਠ ਰਾਜਕੁਮਾਰ ਸਾਥੀ, ਰਾਸ਼ਟਰੀ ਪ੍ਰਚਾਰ ਮੰਤਰੀ ਵੀਰਸ਼੍ਰੇਸਠ ਧਰਮਵੀਰ ਅਨਾਰੀਆ, ਯੂਨੀਅਨ ਦੇ ਵਾਈਸ ਚੇਅਰਮੈਨ ਵੀਰ ਮਦਨ ਲਾਲ ਜੋਸ਼, ਭਾਵਾਧਸ ਦੇ ਜਿਲਾ ਸੰਯੋਜਕ ਵੀਰਸ਼੍ਰੇਸਠ ਭੋਪਾਲ ਸਿੰਘ ਪੁਹਾਲ, ਸ਼ਹਿਰੀ ਪ੍ਰਧਾਨ ਵੀਰ ਆਕਾਸ਼ ਲੋਹਟ, ਭਾਵਾਧਸ ਵਪਾਰ ਵਿੰਗ ਦੇ ਪ੍ਰਧਾਨ ਵੀਰ ਮਨੋਜ ਚੌਹਾਨ, ਕੇਂਦਰੀ ਕਾਰਜਕਰਨੀ ਮੈਂਬਰ ਵੀਰ ਨੀਰਜ ਸੁਬਾਹੂ, ਸਹਾਇਕ ਕਨਵੀਨਰ ਵੀਰ ਪਿੰਕਾ ਚੰਡਾਲੀਆ, ਯੂਥ ਵਿੰਗ ਦੇ ਪ੍ਰਧਾਨ ਵੀਰ ਕੁਲਦੀਪ ਧੀਂਗਾਨ, ਨਗਰ ਨਿਗਮ ਕਰਮਚਾਰੀ ਯੂਨੀਅਨ ਏ-ਜੋਨ ਦੇ ਪ੍ਰਧਾਨ ਵੀਰ ਵਿੱਕੀ ਰਹੇਲਾ, ਬੀ-ਜੋਨ ਦੇ ਪ੍ਰਧਾਨ ਵੀਰ ਸੁਭਾਸ਼ ਸੌਦੇ, ਸੀ-ਜੋਨ ਦੇ ਪ੍ਰਧਾਨ ਵੀਰ ਸੁਰੇਸ਼ ਸ਼ੈਲੀ, ਡੀ-ਜੋਨ ਦੇ ਪ੍ਰਧਾਨ ਵੀਰ ਸ਼ਿਵ ਕੁਮਾਰ ਪਾਰਚਾ, ਕੈਸ਼ੀਅਰ ਵੀਰ ਵਰੁਣ ਰਾਜ, ਡਾ. ਅੰਬੇਡਕਰ ਸੰਘਰਸ਼ ਮੋਰਚਾ ਦੇ ਪ੍ਰਧਾਨ ਵੀਰ ਪ੍ਰਦੀਪ ਲਾਂਬਾ, ਸੀਨੀਅਰ ਵਾਈਸ ਪ੍ਰਧਾਨ ਵੀਰ ਰਾਜਵੀਰ ਚੌਟਾਲਾ, ਵਾਈਸ ਪ੍ਰਧਾਨ ਵੀਰ ਕੁਲਦੀਪ ਚੌਹਾਨ, ਮੋਰਚਾ ਯੂਥ ਵਿੰਗ ਦੇ ਪ੍ਰਧਾਨ ਵੀਰ ਅਰਜੁਨ ਧੀਂਗਾਨ, ਮੋਰਚਾ ਦੇ ਸ਼ਹਿਰੀ ਪ੍ਰਧਾਨ ਵੀਰ ਰਾਜੇਸ਼ ਟਾਂਕ, ਵੀਰ ਸੁਮਿਤ ਚੌਟਾਲਾ, ਵੀਰ ਸੁਧੀਰ ਬਿਡਲਾ, ਵੀਰ ਅਰੁਣ ਸੂਦ, ਵੀਰ ਵਿਕਾਸ ਸੌਦੇ, ਵੀਰ ਗੁਰਮੀਤ ਰਾਏ, ਵੀਰ ਮੋਨੂ ਸਿੱਧੂ, ਵੀਰ ਅਰਜੁਨ ਸ਼ਰਮਾ, ਵੀਰ ਅਕਸ਼ੈ ਕੁਮਾਰ, ਵੀਰ ਗੌਤਮ ਪਾਰਚਾ, ਵੀਰ ਰਾਜਨ ਪਾਰਚਾ, ਵੀਰ ਬਲਬੀਰ ਸਿੰਘ, ਵੀਰ ਸ਼ਿਵਾ ਜੇਡੀ, ਵੀਰ ਸੁਭਾਸ਼ ਦੁੱਗਲ, ਪੂਜਾ ਅਤੇ ਮੀਨੂ ਗਾਗਟ ਸਮੇਤ ਕਈ ਲੋਕ ਮੌਜੂਦ ਰਹੇ।