ਲੁਧਿਆਣਾ (ਰਾਜਕੁਮਾਰ ਸਾਥੀ)। ਲੋਕਸਭਾ ਚੋਣਾਂ ਵਿੱਚ ਆਜਾਦ ਉਮੀਦਵਾਰ ਦੇ ਤੌਰ ਤੇ ਕਿਸਮਤ ਆਜਮਾ ਰਹੇ ਨਰੇਸ਼ ਧੀਂਗਾਨ ਨੇ ਗਿੱਲ ਰੋਡ ਦੀ ਦਾਣਾ ਮੰਡੀ ਵਿੱਚੋਂ ਅਧਿਕਾਰ ਰੈਲੀ ਕੱਢੀ। ਜੋ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਅਰੋੜਾ ਪੈਲੇਸ ਚੌਕ, ਗਿੱਲ ਚੌਕ, ਵਿਸ਼ਵਕਰਮਾ ਚੌਕ, ਜਗਰਾਂਓ ਪੁਲ, ਰੇਲਵੇ ਸਟੇਸ਼ਨ, ਘੰਟਾ ਘਰ ਚੌਕ, ਦੋਮੋਰੀਆ ਪੁਲ, ਕੈਲਾਸ਼ ਚੌਕ, ਪਵੇਲੀਅਨ ਮਾਲ ਚੌਕ, ਫੁਹਾਰਾ ਚੌਕ, ਰਾਣੀ ਝਾਂਸੀ ਰੋਡ, ਘੁਮਾਰ ਮੰਡੀ, ਆਰਤੀ ਚੌਕ, ਮਲਹਾਰ ਰੋਡ, ਹੀਰੋ ਬੇਕਰੀ ਚੌਕ, ਇਸ਼ਮੀਤ ਚੌਕ, ਕ੍ਰਿਸ਼ਨਾ ਮੰਦਿਰ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਚੌਕ ਤੋਂ ਹੁੰਦੀ ਹੋਈ ਅੰਬੇਡਕਰ ਨਗਰ ਮਾਡਲ ਟਾਉਨ ਵਿਖੇ ਸੰਪਨ ਹੋਈ।
ਰੈਲੀ ਰਵਾਨਾ ਕਰਨ ਤੋਂ ਪਹਿਲਾਂ ਨਰੇਸ਼ ਧੀਂਗਾਨ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਵਾਲਮੀਕਿ ਸਮਾਜ ਨੂੰ ਵੋਟ ਬੈਂਕ ਵਾਂਗ ਇਸਤੇਮਾਲ ਕਰਕੇ ਦਰਕਿਨਾਰ ਕਰ ਦਿੰਦੀਆਂ ਹਨ। ਇਸ ਕਰਕੇ ਹੁਣ ਸਮਾਜ ਨੂੰ ਰਾਜਨੀਤੀ ਦੇ ਖੇਤਰ ਵਿੱਚ ਆਉਣਾ ਪਿਆ ਹੈ। ਉਹਨਾਂ ਕਿਹਾ ਕਿ ਉਹ ਸਿਆਸੀ ਪਾਰਟੀਆਂ ਨੂੰ ਇਹ ਦੱਸਣ ਲਈ ਚੋਣ ਮੈਦਾਨ ਵਿੱਚ ਆਏ ਹਨ ਕਿ ਹੁਣ ਉਹ ਵੀ ਚੋਣ ਲ਼ੜ ਸਕਦੇ ਹਨ। ਇਸ ਮੌਕੇ ਉਹਨਾਂ ਦੇ ਨਾਲ ਸਾਹਨੇਵਾਲ ਦੇ ਕੌਂਸਲਰ ਸਵਰਨ ਸੋਨੀ, ਸਾਬਕਾ ਡਿਪਟੀ ਜੇਲ ਸੁਪਰਡੈਂਟ ਕੈਲਾਸ਼ ਕੁਮਾਰ ਚੌਹਾਨ, ਭਾਵਾਧਸ ਦੇ ਮੁੱਖ ਸੰਚਾਲਕ ਵਿਰੋਤੱਮ ਸ਼ਿਵ ਕੁਮਾਰ ਬਿਡਲਾ, ਪ੍ਰਚਾਰ ਮੰਤਰੀ ਧਰਮਵੀਰ ਅਨਾਰੀਆ, ਵਾਲਮੀਕਿ ਸਮਾਜ ਦੇ ਸੀਨੀਅਰ ਆਗੂ ਰਵੀ ਬਾਲੀ, ਆਕਾਸ਼ ਲੋਹਟ, ਵਿਜੇ ਕੁਮਾਰ, ਪਦੀਪਕ ਖਟੀਕ, ਰਵਿੰਦਰ ਪੁਹਾਲ, ਜਿਲ੍ਹਾ ਸੰਯੋਜਕ ਭੋਪਾਲ ਸਿੰਘ ਪੁਹਾਲ, ਕੁਲਦੀਪ ਚੌਹਾਨ, ਕਰਨ ਧੀਂਗਾਨ, ਪੰਜਾਬ ਪ੍ਰਭਾਰੀ ਸੂਰਤ ਸਿੰਘ, ਦਿਨੇਸ਼ ਗਹਿਲੋਤ, ਸੰਤੋਸ਼ ਬਿਡਲਾ, ਗੌਤਮ ਪਾਰਚਾ, ਮਾਂਗੇ ਲਾਲ ਸ਼ੈਲੀ, ਗਗਨ ਭੰਡਾਰੀ ਸਮੇਤ ਸੈਕੜੇ ਲੋਕ ਮੌਜੂਦ ਰਹੇ।