ਲੁਧਿਆਣਾ (ਦੀਪਕ ਸਾਥੀ)। ਰੋਟਰੈਕਟ ਕਲੱਬ, ਖ਼ਾਲਸਾ ਕਾਲਜ (ਲੜਕੀਆਂ), ਸਿਵਲ ਲਾਈਨਜ਼, ਲੁਧਿਆਣਾ ਵੱਲੋਂ ਵਿਸ਼ਵ ਸਮਾਜਿਕ ਨਿਆਂ ਦਿਵਸ ਮੌਕੇ ‘ਨਫ਼ਰਤ ਨਹੀਂ, ਸਿਰਫ਼ ਬਰਾਬਰੀੋ ਵਿਸ਼ੇ ‘ਤੇ ਸਕਿੱਟ ਦਾ ਆਯੋਜਨ ਕੀਤਾ ਗਿਆ। ਸਕਿੱਟ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਸਮਾਜਿਕ ਮੁੱਦਿਆਂ ਜਿਵੇਂ ਕਿ ਸਾਡੇ ਸਮਾਜ ਵਿੱਚ ਮੌਜੂਦ ਲਿੰਗ ਭੇਦਭਾਵ, ਗਰੀਬੀ, ਉਮਰਵਾਦ, ਰੰਗ, ਜਾਤ ਅਤੇ ਨਸਲ ਦੇ ਅਧਾਰ ‘ਤੇ ਅਸਮਾਨਤਾ ਨੂੰ ਉਜਾਗਰ ਕੀਤਾ। ਇਸ ਤੋਂ ਇਲਾਵਾ, ਵਿਦਿਆਰਥੀਆਂ ਨੇ ਸਮਾਜਿਕ ਤੌਰ ‘ਤੇ ਏਕੀਕ੍ਰਿਤ ਸਮਾਜ ਦੀ ਸਿਰਜਣਾ ਲਈ ਇਨ੍ਹਾਂ ਬੇਇਨਸਾਫ਼ੀਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਲਈ ਸਾਰਿਆਂ ਨੂੰ ਪ੍ਰੇਰਿਤ ਕੀਤਾ। ਪ੍ਰਿੰਸੀਪਲ ਡਾ. ਇਕਬਾਲ ਕੌਰ ਨੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਮਾਜਿਕ ਨਿਆਂ ਦੇ ਸਿਧਾਂਤਾਂ ‘ਤੇ ਪਹਿਰਾ ਦੇਣ ਲਈ ਪ੍ਰੇਰਿਤ ਕੀਤਾ ।