ਦੁੱਗਰੀ ਅਰਬਨ ਅਸਟੇਟ ਦੇ ਲੋਕਾਂ ਨੇ ਲਿਆ ਮਨਜੀਤ ਕੌਰ ਸੇਵਕ ਨੂੰ ਜਿਤਾਉਣ ਦਾ ਸੰਕਲਪ
ਲੁਧਿਆਣਾ, (ਦੀਪਕ ਸਾਥੀ)। ਨਗਰ ਨਿਗਮ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਲਈ ਦਿਨ ਰਾਤ ਇੱਕ ਕਰ ਦਿੱਤਾ ਹੈ। ਵਾਰਡ ਨੰਬਰ 49 ਵਿੱਚ ਪੈਂਦੇ ਸ਼ਹਿਰ ਦੇ ਪਾਸ਼ ਇਲਾਕੇ ਵਿੱਚ ਸ਼ਾਮਲ ਦੁੱਗਰੀ ਅਰਬਨ ਅਸਟੇਟ ਖੇਤਰ ਵਿੱਚ ਲੋਕਾਂ ਦਾ ਰੁਝਾਨ ਆਜਾਦ ਉਮੀਦਵਾਰ ਮਨਜੀਤ ਕੌਰ ਸੇਵਕ ਵੱਲ ਹੋ ਰਿਹਾ ਹੈ। ਇਸੇ ਕਾਰਣ ਸੇਵਕ ਪਰਿਵਾਰ ਵੱਲੋਂ ਕੀਤੀ ਜਾਣ ਵਾਲੀ ਹਰ ਮੀਟਿੰਗ ਵਿੱਚ ਸੈਂਕੜੇ ਲੋਕ ਸ਼ਾਮਲ ਹੋ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਚੋਣ ਮੀਟਿੰਗਾਂ ਲਈ ਇਲਾਕੇ ਦੇ ਲੋਕ ਖੁਦ ਸੇਵਕ ਪਰਿਵਾਰ ਨੂੰ ਬੁਲਾ ਰਹੇ ਹਨ।
ਜਿਸ ਵਿੱਚ ਸਾਰਾ ਇੰਤਜਾਮ ਵੀ ਇਲਾਕੇ ਦੇ ਲੋਕ ਹੀ ਕਰਦੇ ਹਨ। ਅਰਬਨ ਅਸਟੇਟ ਫੇਸ-1 ਅਤੇ ਫੇਸ-2 ਵਿੱਚ ਹੋਈਆਂ ਦਰਜਨ ਭਰ ਮੀਟਿੰਗਾਂ ਦੌਰਾਨ ਲੋਕਾਂ ਨੇ ਹੱਥ ਖੜੇ ਕਰਕੇ ਤੇ ਜੇਤੂ ਦਾ ਨਿਸ਼ਾਨ ਬਣਾ ਕੇ ਮਨਜੀਤ ਕੌਰ ਸੇਵਕ ਨੂੰ ਖੁੱਲਾ ਸਮਰਥਨ ਦੇਣ ਅਤੇ ਉਹਨਾਂ ਦੇ ਹੱਕ ਵਿੱਚ ਵੋਟਾਂ ਪਾਉਣ ਦਾ ਸੰਕਲਪ ਲਿਆ। ਲੋਕਾਂ ਦਾ ਕਹਿਣਾ ਹੈ ਕਿ ਕਈ ਸਾਲਾਂ ਤੱਕ ਮਨਜੀਤ ਕੌਰ ਸੇਵਕ ਦਾ ਬੇਟਾ ਜਤਿੰਦਰ ਸਿੰਘ ਸੇਵਕ ਇਲਾਕੇ ਦੇ ਲੋਕਾਂ ਦੇ ਹਰ ਛੋਟੇ-ਵੱਡੇ ਕੰਮ ਕਰਾਉਂਦਾ ਆ ਰਿਹਾ ਹੈ, ਹੁਣ ਸਾਡੀ ਵਾਰੀ ਹੈ। ਅਸੀਂ ਆਪਣੀ ਇੱਕ-ਇੱਕ ਵੋਟ ਮਨਜੀਤ ਕੌਰ ਸੇਵਕ ਨੂੰ ਪਾ ਕੇ ਸੇਵਕ ਪਰਿਵਾਰ ਦਾ ਸ਼ੁਕਰਾਨਾ ਅਦਾ ਕਰਾਂਗੇ।
ਇਸ ਮੌਕੇ ਜਤਿੰਦਰ ਸੇਵਕ ਨੇ ਕਿਹਾ ਕਿ ਚੋਣਾਂ ਸੰਬੰਧੀ ਹੋਣ ਵਾਲੀਆਂ ਮੀਟਿੰਗਾਂ ਵਿੱਚ ਉਹਨਾਂ ਨੂੰ ਲੱਗਦਾ ਹੀ ਨਹੀਂ ਕਿ ਉਹ ਘਰੋਂ ਬਾਹਰ ਕਿਤੇ ਮੀਟਿੰਗ ਕਰ ਰਹੇ ਹਨ। ਕਿਓੰਕਿ ਜਿਸ ਵੀ ਲੇਨ ਜਾਂ ਇਲਾਕੇ ਵਿੱਚ ਮੀਟਿੰਗ ਕਰਵਾਈ ਜਾਂਦੀ ਹੈ, ਓਥੇ ਉਹਨਾਂ ਨੂੰ ਘਰ ਵਰਗਾ ਹੀ ਅਹਿਸਾਸ ਹੁੰਦਾ ਹੈ ਅਤੇ ਸਾਰੇ ਲੋਕ ਉਹਨਾਂ ਨੂੰ ਆਪਣੇ ਪਰਿਵਾਰਿਕ ਮੈਂਬਰ ਜਾਪਦੇ ਹਨ। ਲੋਕ ਉਹਨਾਂ ਨੂੰ ਖੁਦ ਫੋਨ ਕਰਕੇ ਮੀਟਿੰਗ ਕਰਨ ਲਈ ਬੁਲਾਉਂਦੇ ਹਨ। ਇਲਾਕੇ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਇਸ ਪਿਆਰ ਤੇ ਸਨਮਾਨ ਦਾ ਸ਼ੁਕਰਾਨਾ ਉਹ 21 ਦਸੰਬਰ ਨੂੰ ਜਿੱਤ ਹਾਸਿਲ ਕਰਨ ਤੋਂ ਬਾਅਦ ਵਿਕਾਸ ਕਾਰਜ ਕਰਾਕੇ ਕਰਨਗੇ।