ਬਿੱਟੂ ਨੂੰ ਨਗਰ ਨਿਗਮ ਦਫਤਰ ਦੀ ਤਾਲਾਬੰਦੀ ਕਰਨ ਤੋਂ ਨਹੀਂ ਰੋਕ ਪਾਈ ਪੁਲਿਸ, ਤਾਲਾ ਲਗਾਉਣ ਤੋਂ ਬਾਅਦ ਉਸਨੂੰ ਕੱਟਣ ਦਾ ਇੰਤਜਾਮ ਕਰਕੇ ਬੈਠੀ ਸੀ ਪੁਲਿਸ
ਲੁਧਿਆਣਾ (ਰਾਜਕੁਮਾਰ ਸਾਥੀ)। ਨਗਰ ਨਿਗਮ ਦੇ ਏ-ਜੋਨ ਦਫਤਰ ਵਿਖੇ ਹੋਏ ਕਾਂਗਰਸੀਆਂ ਦੇ ਧਰਨੇ ਅਤੇ ਤਾਲਾਬੰਦੀ ਪ੍ਰੋਗਰਾਮ ਦੌਰਾਨ ਪੰਜ ਰਾਜਾਂ ਵਿੱਚ ਹੋਏ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗਠਬੰਧਨ ਦਾ ਅਸਰ ਵੀ ਸਾਫ ਦੇਖਣ ਨੂੰ ਮਿਲਿਆ। ਕਿਓੰਕਿ ਦਿਖਾਵੇ ਤੇ ਤੌਰ ਤੇ ਭਾਵੇਂ ਕਾਂਗਰਸੀਆਂ ਨੂੰ ਤਾਲਾਬੰਦੀ ਤੋਂ ਰੋਕਣ ਲਈ ਭਾਰੀ ਸੰਖਿਆ ਵਿੱਚ ਬੈਰੀਕੇਟ ਲਗਾ ਕੇ ਪੁਲਿਸ ਕਰਮਚਾਰੀ ਤੈਨਾਤ ਕੀਤੇ ਗਏ ਸਨ। ਪਰੰਤੁ ਸਾਰਾ ਇੰਤਜਾਮ ਹੋਣ ਦੇ ਬਾਵਜੂਦ ਲੋਕਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਸੰਜੇ ਤਲਵਾਰ ਕਾਂਗਰਸੀ ਨੌਜਵਾਨਾਂ ਦੇ ਮੋਢਿਆਂ ਤੇ ਚੜ੍ਹ ਕੇ ਆਸਾਨੀ ਨਾਲ ਦਫਤਰ ਦੇ ਮੁੱਖ ਦਰਵਾਜੇ ਤੇ ਲੱਗੇ ਗਰਿੱਲ ਗੇਟ ਤੇ ਪਹੁੰਚੇ ਅਤੇ ਤਾਲਾ ਲਗਾ ਦਿੱਤਾ। ਹਾਲਾਂਕਿ ਜਦੋਂ ਬਿੱਟੂ ਅਤੇ ਸੰਜੇ ਤਲਵਾਰ ਤਾਲਾ ਲਗਾ ਕੇ ਥੱਲੇ ਉੱਤਰੇ ਤਾਂ ਕੁਝ ਮਿੰਟਾਂ ਬਾਅਦ ਹੀ ਪੁਲਿਸ ਨੇ ਕਟਰ ਨਾਲ ਉਸਨੂੰ ਕੱਟ ਦਿੱਤਾ।
ਜਿੱਸ ਤੋਂ ਸਾਫ ਲੱਗ ਰਿਹਾ ਸੀ ਕਿ ਅੱਜ ਇਹ ਧਰਨਾ ਮਿੱਤਰਤਾ ਪ੍ਰੋਗਰਾਮ ਦਾ ਹਿਸਾ ਹੈ। ਦੱਸਣਯੋਗ ਹੈ ਕਿ ਆਉਣ ਵਾਲੀਆਂ ਲੋਕਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਚੰਡੀਗੜ, ਹਰਿਆਣਾ, ਗੋਆ, ਦਿੱਲੀ ਅਤੇ ਗੁਜਰਾਤ ਵਿੱਚ ਗਠਜੋੜ ਕੀਤਾ ਗਿਆ ਹੈ।
ਇਹਨਾਂ ਪੰਜਾਂ ਰਾਜਾਂ ਵਿੱਚ ਦੋਵੇਂ ਪਾਰਟੀਆਂ ਇੰਡੀਅਨ ਨੈਸ਼ਨਲ ਡਵੈਲਪਮੈਂਟਲ ਇਨਕਲੂਸਿਵ ਅਲਾਇੰਸ (ਆਈ.ਐਨ.ਡੀ.ਆਈ.ਏ) ਦਾ ਹਿੱਸਾ ਹੋਣਗੀਆਂ। ਹਾਲਾਂਕਿ ਦੋਵੇਂ ਧਿਰਾਂ ਦੀਆਂ ਪਾਰਟੀ ਹਾਈ ਕਮਾਨ ਵੱਲੋਂ ਪੰਜਾਬ ਵਿੱਚ ਹੀ ਗਠਜੋੜ ਕਰਨ ਦਾ ਯਤਨ ਕੀਤਾ ਗਿਆ ਸੀ, ਪਰੰਤੁ ਦੋਵੇਂ ਪਾਰਟੀਆਂ ਦੇ ਰਾਜ ਪੱਧਰੀ ਆਗੂਆਂ ਨੇ ਇਸ ਗਠਜੋੜ ਲਈ ਸਹਮਤ ਹੋਣ ਤੋਂ ਨਾਂਹ ਕਰ ਦਿੱਤੀ ਸੀ। ਇਸ ਕਰਕੇ ਅਜੇ ਤੱਕ ਇਹ ਫੈਸਲਾ ਨਹੀਂ ਹੋ ਸਕਿਆ ਕਿ ਆਉਣ ਵਾਲੀਆਂ ਲੋਕਸਭਾ ਚੋਣਾਂ ਵਿੱਚ ਪੰਜਾਬ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੋ ਹੋ ਕੇ ਚੋਣਾਂ ਲੜਣਗੀਆਂ ਜਾਂ ਫਿਰ ਵੱਖਰੇ ਤੌਰ ਤੇ ਇੱਕ-ਦੂਜੇ ਦੇ ਖਿਲਾਫ ਆਪੋ-ਆਪਣੇ ਉਮੀਦਵਾਰ ਖੜੇ ਕਰਨਗੀਆਂ। ਪਰੰਤੁ ਮੰਗਲਵਾਰ ਨੂੰ ਨਗਰ ਨਿਗਮ ਦਫਤਰ ਸਾਹਮਣੇ ਹੋਈ ਕਾਂਗਰਸੀਆਂ ਦੇ ਧਰਨੇ ਦੇ ਇਹ ਤਸਵੀਰ ਸਾਫ ਕਰ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਾਂਗਰਸ ਦੇ ਖਿਲਾਫ ਸਖਤੀ ਨਾਲ ਪੇਸ਼ ਨਹੀਂ ਆਵੇਗੀ।