ਲੁਧਿਆਣਾ, (ਦੀਪਕ ਸਾਥੀ)। ਵਾਰਡ ਨੰਬਰ 49 ਵਿੱਚ ਰਹਿਣ ਵਾਲੇ 1984 ਦੇ ਦੰਗਾ ਪੀੜਤ ਪਰਿਵਾਰਾਂ ਨੇ ਬਿਨਾਂ ਸ਼ਰਤ ਨਗਰ ਨਿਗਮ ਚੋਣਾਂ ਲਈ ਆਜਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਵਿੱਚ ਉੱਤਰੇ ਮਨਜੀਤ ਕੌਰ ਸੇਵਕ ਅਤੇ ਸੇਵਕ ਪਰਿਵਾਰ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਦੰਗਾ ਪੀੜਤ ਕਲੋਨੀ ਵਿੱਚ ਹੋਈ ਮੀਟਿੰਗ ਦੌਰਾਨ ਮੌਜੂਦ ਸਾਰੇ ਲੋਕਾਂ ਨੇ ਕਿਹਾ ਕਿ ਸਾਨੂੰ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਸੇਵਕ ਪਰਿਵਾਰ ਕੌਂਸਲਰ ਬਣ ਕੇ ਇਲਾਕੇ ਦਾ ਵਿਕਾਸ ਕਰੇਗਾ, ਕਿਓੰਕਿ ਇਹ ਪਰਿਵਾਰ ਤਾਂ ਬਿਨਾਂ ਕੌਂਸਲਰ ਬਣੇ ਤੋਂ ਹੀ ਕਈ ਸਾਲਾਂ ਤੋਂ ਵਾਰਡ ਦੇ ਲੋਕਾਂ ਲਈ ਕੰਮ ਕਰਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਬਾਕੀ ਦੇ ਆਗੂ ਜਿੱਥੇ ਆਪਣੀ ਪਾਰਟੀ ਦਾ ਹੀ ਗੁਣਗਾਨ ਕਰਦੇ ਰਹਿੰਦੇ ਹਨ, ਓਥੇ ਸੇਵਕ ਪਰਿਵਾਰ ਨੇ ਹਮੇਸ਼ਾ ਆਪਣੇ ਇਲਾਕੇ ਅਤੇ ਵਾਰਡ ਦੇ ਵਿਕਾਸ ਦੀ ਹੀ ਹੱਲ ਕੀਤੀ ਹੈ।
ਇਸ ਪਰਿਵਾਰ ਨੂੰ ਚੰਗੀ ਤਰਾਂ ਪਤਾ ਹੈ ਕਿ ਇਲਾਕੇ ਦੇ ਕਿੰਨੇ ਕੰਮ ਹੋ ਗਏ ਹਨ ਅਤੇ ਕਿੰਨੇ ਕੰਮ ਬਾਕੀ ਹਨ। ਕਿਓੰਕਿ ਜਤਿੰਦਰ ਸਿੰਘ ਸੇਵਕ ਲਗਾਤਾਰ ਹਰ ਇਲਾਕੇ ਵਿੱਚ ਘੁੰਮ-ਘੁੰਮ ਕੇ ਓਥੋਂ ਦੇ ਮੋਹਤਵਰ ਵਿਅਕਤੀਆਂ ਨੂੰ ਮਿਲਦੇ ਰਹਿੰਦੇ ਹਨ। ਜਿਸ ਕਾਰਣ ਉਹਨਾਂ ਨੂੰ ਹਰ ਗਲੀ, ਹਰ ਲੇਨ ਅਤੇ ਹਰ ਮੁਹੱਲੇ ਦੀਆਂ ਸਮੱਸਿਆਵਾਂ ਤੇ ਉਹਨਾਂ ਦੇ ਹੱਲ ਬਾਰੇ ਚੰਗੀ ਤਰਾਂ ਜਾਣਕਾਰੀ ਹੈ। ਇਸ ਮੌਕੇ ਜਤਿੰਦਰ ਸਿੰਘ ਸੇਵਕ ਨੇ ਸਾਰੇ ਦੰਗਾ ਪੀੜਤ ਪਰਿਵਾਰਾਂ ਦਾ ਐਨਾ ਪਿਆਰ ਦੇਣ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹ ਸਾਰੇ ਵਾਰਡ ਦੇ ਲੋਕਾਂ ਨੂੰ ਆਪਣੇ ਪਰਿਵਾਰਿਕ ਮੈਂਬਰ ਹੀ ਮੰਨਦੇ ਹਨ ਅਤੇ ਇਹੀ ਸੋਚ ਲੈ ਕੇ ਉਹ ਕਈ ਸਾਲਾਂ ਤੋਂ ਸਾਰਿਆਂ ਦੇ ਦੁਖ-ਸੁਖ ਵਿੱਚ ਸ਼ਾਮਲ ਹੁੰਦੇ ਰਹੇ ਹਨ। ਉਹਨਾਂ ਨੂੰ ਪੂਰੀ ਉਮੀਦ ਹੈ ਕਿ 21 ਦਸੰਬਰ ਨੂੰ ਇਲਾਕੇ ਦੇ ਹਰ ਵਿਅਕਤੀ ਦਾ ਪਿਆਰ ਉਹਨਾਂ ਦੇ ਪਰਿਵਾਰ ਨੂੰ ਵੋਟ ਦੇ ਰੂਪ ਵਿੱਚ ਮਿਲੇਗਾ।