ਚੂਲੇ ਤੇ ਗੋਡੇ ਬਦਲਣ ਲਈ ਜਿਆਦਾ ਸੁਰੱਖਿਅਤ ਹੈ ਰੋਬੋਟਿਕ ਸਰਜਰੀ

Share and Enjoy !

Shares

ਚੂਲੇ ਤੇ ਗੋਡੇ ਬਦਲਣ ਲਈ ਜਿਆਦਾ ਸੁਰੱਖਿਅਤ ਹੈ ਰੋਬੋਟਿਕ ਸਰਜਰੀ

90 ਤੋਂ 95 ਫੀਸਦੀ ਹੈ ਸਫਲਤਾ ਦਰ, ਘੱਟ ਹੁੰਦਾ ਹੈ ਖੂਨ ਦਾ ਨੁਕਸਾਨ, ਬਿਲਕੁਲ ਫਿੱਟ ਹੁੰਦੇ ਹਨ ਜੋੜ – ਡਾ. ਸੰਜੀਵ ਮਹਾਜਨ

ਚੂਲੇ ਤੇ ਗੋਡੇ ਬਦਲਣ ਲਈ ਜਿਆਦਾ ਸੁਰੱਖਿਅਤ ਹੈ ਰੋਬੋਟਿਕ ਸਰਜਰੀ

ਲੁਧਿਆਣਾ। ਫੋਰਟਿਸ ਹਸਪਤਾਲ ਲੁਧਿਆਣਾ ਦੇ ਆਰਥੋਪੈਡਿਕਸ, ਰੋਬੋਟਿਕ ਜੁਆਇੰਟ ਰਿਪਲੇਸਮੈਂਟ ਤੇ ਸਪੋਰਟਸ ਮੈਡੀਸਨ ਵਿਭਾਗ ਵੱਲੋਂ ਰੋਬੋਟਿਕ ਸਰਜਰੀ ਦਾ ਲਾਈਵ ਪ੍ਰਦਰਸ਼ਨ ਕੀਤਾ ਗਿਆ। ਇਸ ਰਾਹੀਂ ਵਿਭਾਗ ਦਾ ਡਾਇਰੈਕਟਕਰ ਡਾ. ਸੰਜੀਵ ਮਹਾਜਨ ਨੇ ਦੱਸਿਆ ਕਿ ਰੋਬੋਟਿਕ ਸਰਜਰੀ ਨਾਲ ਚੂਲੇ ਤੇ ਗੋਡਾ ਬਦਲਵਾਉਣਾ ਪੂਰੀ ਤਰਾਂ ਸੁਰੱਖਿਅਤ ਹੈ। ਇਸਦੀ ਸਫਲਤਾ ਦਰ 90 ਤੋਂ 95 ਫੀਸਦੀ ਹੈ ਅਤੇ ਇਸ ਵਿੱਚ ਖੂਨ ਦੇ ਘੱਟ ਨੁਕਸਾਨ ਦੇ ਨਾਲ-ਨਾਲ ਜਲਦੀ ਰਿਕਵਰੀ ਦਾ ਲਾਭ ਮਿਲਦਾ ਹੈ। ਰੋਬੋਟਿਕ ਸਰਜਰੀ ਵਿੱਚ ਜੋੜ ਬਿਲਕੁਲ ਸਹੀ ਤਰਾਂ ਫਿਟ ਹੁੰਦੇ ਹਨ ਅਤੇ ਇਸ ਵਿੱਚ ਕਮੀ ਰਹਿਣ ਦੀ ਕੋਈ ਗੁੰਜਾਈਸ਼ ਨਹੀਂ ਹੁੰਦੀ।

ਰੋਬੋਟਿਕ ਸਰਜਰੀ ਦੇ ਲਾਈਵ ਪ੍ਰਦਰਸ਼ਨ ਦੌਰਾਨ ਉਹਨਾਂ ਕਿਹਾ ਕਿ ਰੋਬੋਟ ਸਰਜਰੀ ਤੋਂ ਬਾਦ ਮਰੀਜ ਨੂੰ ਇਹ ਅਹਿਸਾਸ ਹੀ ਨਹੀਂ ਰਹਿੰਦਾ ਕਿ ਉਸਦੀ ਸਰਜਰੀ ਹੋਈ ਹੈ। ਕਿਓੰਕਿ ਇਸ ਸਰਜਰੀ ਤੋਂ ਬਾਦ ਮਰੀਜ ਪਹਿਲਾਂ ਵਾਂਗ ਹੀ ਸਧਾਰਣ ਜੀਵਨ ਜੀ ਸਕਦਾ ਹੈ। ਇਸ ਤਕਨੀਕ ਨੂੰ ਅਪਨਾਉਣ ਵਾਲੇ ਡਾਕਟਰ ਦੇ ਲਈ ਰੋਬੋਟ ਦੇ ਹੱਥਾਂ ਨੂੰ ਕੰਟ੍ਰੋਲ ਕਰਨ ਦੀ ਵਿਸ਼ੇਸ਼ਤਾ ਜਰੂਰੀ ਹੈ। ਇਸ ਤਕਨੀਕ ਨਾਲ ਇੰਪਲਾਂਟ ਸਰਜਨ ਦੀ ਸਪੀਡ ਵਧਦੀ ਹੈ ਅਤੇ ਇੰਪਲਾਂਟ ਕੀਤੇ ਜਾਣ ਵਾਲੇ ਗੋੜੇ ਤੇ ਚੂਲੇ ਹੀ ਉਮਰ ਵੀ ਲੰਬੀ ਹੋ ਜਾਂਦੀ ਹੈ। ਕਿਓੰਕਿ ਇਸ ਵਿੱਚ ਹਰ ਕੰਮ ਪਰਫੈਕਟ ਹੁੰਦਾ ਹੈ। ਗੋਡਾ ਬਦਲਣ ਦੇ ਲਈ ਰੋਬੋਟਿਕਸ ਸਰਜੀਕਲ ਸਿਸਟਮ ਸਰਜਰੀ ਵਾਲੇ ਟੇਬਲ ਤੇ ਗੋਡੇ ਦੇ ਜੋੜ ਦਾ ਸਹੀ ਤੇ ਪੂਰੀ ਤਰਾਂ ਫਿਟ ਹੋਣ ਵਾਲਾ 3-ਡੀ ਮਾਡਲ ਬਨਾਉਣ ਵਿੱਚ ਮਦਦ ਕਰਦਾ ਹੈ। ਜੋ ਮਰੀਜ ਦੇ ਜੋੜ ਵਿੱਚ ਚੰਗੀ ਤਰਾਂ ਫਿਟ ਹੋ ਜਾਂਦਾ ਹੈ ਅਤੇ ਇਸ ਵਿੱਚ ਕਮੀ ਦੀ ਕੋਈ ਗੁੰਜਾਈਸ਼ ਨਹੀਂ ਰਹਿੰਦੀ। ਇਸਦੀ ਮਦਦ ਨਾਲ ਸਰਜਨ ਆਪਰੇਟਿੰਗ ਰੁਮ ਵਿੱਚ ਹੀ ਮਰੀਜ ਦੇ ਲਈ ਸਹੀ ਪਲਾਨਿੰਗ ਕਰ ਸਕਦਾ ਹੈ। ਰੋਬੋਟਿਕ ਸਰਜਰੀ ਦੌਰਾਨ ਖੂਨ ਦਾ ਨੁਕਸਾਨ ਬਹੁਤ ਘੱਟ ਹੁੰਦਾ ਹੈ। ਜੇਕਰ ਜੋੜ ਵਿੱਚ ਕੋਈ ਵਾਧੂ ਹੱਡੀ ਹਟਾਉਣ ਦੀ ਲੋੜ ਪੈਂਦੀ ਹੈ ਤਾਂ ਮੂਲ ਢਾਂਚੇ ਨੂੰ ਹਟਾਏ ਬਿਨਾ ਊਸਨੂੰ ਹਟਾਇਆ ਜਾ ਸਕਦਾ ਹੈ। ਇਸ ਨਾਲ ਗੋਡਾ ਬਿਲਕੁਲ ਆਮ ਤਰਾਂ ਹੀ ਲਗਦਾ ਹੈ ਤੇ ਮਰੀਜ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਸਦੀ ਰਿਪਲੇਸਮੈਂਟ ਸਰਜਰੀ ਹੋਈ ਹੈ।

ਫੋਰਟਿਸ ਹਸਪਤਾਲ ਲੁਧਿਆਣਾ ਦੇ ਜੋਨਲ ਡਾਇਰੈਕਟਰ ਡਾ. ਵਿਸ਼ਵਦੀਪ ਗੋਇਲ ਨੇ ਕਿਹਾ ਕਿ ਰੋਬੋਟਿਕ ਤਕਨੀਕ ਜੋੜ ਬਦਲਣ ਦੀ ਸਰਜਰੀ ਨੂੰ ਅਗਲੇ ਲੈਵਲ ਤੱਕ ਲੈ ਆਈ ਹੈ। ਇਸ ਨਾਲ ਮਰੀਜ ਜਿਆਦਾ ਸੰਤੁਸ਼ਟ ਹੈ। ਕਿਓੰਕਿ ਉਹਨਾਂ ਨੂੰ ਜਿਆਦਾ ਸਮਾਂ ਹਸਪਤਾਲ ਵਿੱਚ ਨਹੀਂ ਰਹਿਣਾ ਪੈਂਦਾ ਤੇ ਉਹ ਜਲਦੀ ਡਿਸਚਾਰਜ ਹੋ ਕੇ ਆਪਣੇ ਘਰ ਜਾ ਸਕਦਾ ਹੈ। ਇਸ ਤਕਨੀਕ ਨਾਲ ਹੋਣ ਵਾਲੀ ਸਰਜਰੀ ਤੋਂ ਬਾਦ ਕਿਸੇ ਤਰਾਂ ਦੀ ਇਨਫੈਕਸ਼ਨ ਹੋਣ ਦਾ ਖਤਰਾ ਵੀ ਨਹੀਂ ਹੁੰਦਾ। ਰੋਬੋਟਿਕ ਸਰਜਰੀ ਕਰਾਉਣ ਵਾਲੇ ਮਰੀਜ ਨੂੰ ਜਿਆਦਾ ਫਿਜੀਓਥੈਰੇਪੀ ਕਰਾਉਣ ਦੀ ਲੋੜ ਵੀ ਨਹੀਂ ਪੈਂਦੀ।

Share and Enjoy !

Shares

About Post Author

Leave a Reply

Your email address will not be published. Required fields are marked *