ਲੁਧਿਆਣਾ (ਰਾਜਕੁਮਾਰ ਸਾਥੀ)। ਖੰਨਾ ਪੁਲਿਸ ਨੇ ਇਕ ਵਿਸ਼ੇਸ਼ ਨਾਕੇ ਦੇ ਦੌਰਾਨ ਦਿੱਲੀ ਨੰਬਰ ਵਾਲੀ ਸਵਿਫਟ ਡਿਜਾਇਅਰ ਕਾਰ ਵਿੱਚੋਂ 1.2 ਕਿਲੋ ਹੈਰੋਇਨ ਬਰਾਮਦ ਕਰਕੇ ਨਾਈਜੀਰੀਅਨ ਕੁੜੀ ਸਮੇਤ ਦੋ ਲੋਕਾਂ ਨੂੰ ਗਿਰਫਤਾਰ ਕਰ ਲਿਆ ਹੈ। ਐਸਐਸਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਆਜਾਦੀ ਦਿਵਸ ਨੂੰ ਲੈ ਕੇ ਵਿਸ਼ੇਸ਼ ਨਾਕੇਬੰਦੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਦੋਰਾਹਾ ਇਲਾਕੇ ਵਿੱਚ ਡੀਐਸਪੀ ਹਰਦੀਪ ਸਿੰਘ ਅਕਤੇ ਦੋਰਾਹਾ ਥਾਣਾ ਦੇ ਐਸਐਚਓ ਨਛੱਤਰ ਸਿੰਘ ਨੇ ਸਪੈਸ਼ਲ ਨਾਕੇ ਦੌਰਾਨ ਖੰਨਾ ਵੱਲੋਂ ਆ ਰਹੀ ਸਫੇਦ ਰੱਗ ਦੀ ਦਿੱਲੀ ਨੰਬਰ ਵਾਲੀ ਸਵਿਫਟ ਡਿਜਾਇਅਰ ਕਾਰ ਨੂੰ ਚੈਕਿੰਗ ਲਈ ਰੋਕਿਆ।
ਕਾਰ ਦੀ ਤਲਾਸ਼ੀ ਲੈਣ ਤੇ ਇਕ ਲਿਫਾਫੇ ਵਿੱਚ ਰੱਖੀ 1.2 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਕਾਰ ਚਲਾ ਰਹੇ ਵਿਅਕਤੀ ਦੀ ਪਹਿਚਾਣ ਨਵੀਂ ਦਿੱਲੀ ਤੇ ਪਾਂਡਵ ਨਗਰ ਥਾਣਾ ਅਧੀਨ ਪੈਂਦੇ ਗਣੇਸ਼ ਨਗਰ ਕੰਪਲੈਕਸ ਦੀ ਗਲੀ ਨੰਬਰ 14 ਨਿਵਾਸੀ ਪਲਵਿੰਦਰ ਸਿੰਘ ਪੁੱਤਰ ਰਣਧੀਰ ਸਿੰਘ ਅਤੇ ਕਾਰ ਦੀ ਪਿਛਲੀ ਸੀਟ ਤੇ ਬੈਠੀ ਲੜਕੀ ਕੀ ਪਹਿਚਾਣ ਨਾਈਜੀਰੀਆ ਦੇ ਆਜੇਓ ਲਾਗੋਸ਼ ਸ਼ਹਿਰ ਤੇ ਹਾਲ ਨਿਵਾਸੀ ਉੱਤਮ ਨਗਰ, ਨਵੀਂ ਦਿੱਲੀ ਨਿਵਾਸੀ ਪਿੰਸਸ ਚਿਨੋਏ ਦੇ ਤੌਰ ਤੇ ਹੋਈ। ਦੋਵਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਨੰਬਰ 125 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।