ਖੂਨ ਦਾਨ ਕਰਕੇ ਮਨਾਇਆ ਗਿਆ ਭਾਵਾਧਸ ਦੇ ਮੁਖੀ ਵੀਰਸ਼੍ਰੇਸਠ ਨਰੇਸ਼ ਧੀਂਗਾਨ ਦਾ ਜਨਮਦਿਨ

Share and Enjoy !

Shares

 
ਭਾਵਾਧਸ ਵੱਲੋਂ ਦਫਤਰ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ, ਦੀਪ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਨੇ ਲਿਆ ਖੂਨ, ਹਰ ਕਿਸੇ ਨੂੰ ਕਰਨਾ ਚਾਹੀਦਾ ਹੈ ਅਜਿਹਾ ਮਾਨਵਤਾਵਾਦੀ ਕੰਮ — ਨਰੇਸ਼ ਧੀਂਗਾਨ

ਲੁਧਿਆਣਾ (ਦੀਪਕ ਸਾਥੀ)। ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਰਾਸ਼ਟਰੀ ਨਿਰਦੇਸ਼ਕ ਵੀਰਸ਼੍ਰੇਸਠ ਨਰੇਸ਼ ਧੀਂਗਾਨ ਦੇ ਜਨਮ ਦਿਨ ਦੇ ਮੌਕੇ ਤੇ ਮੰਗਲਵਾਰ ਨੂੰ ਨਗਰ ਨਿਗਮ-ਏ ਜੋਨ ਸਥਿੱਤ ਸੰਗਠਨ ਦੇ ਮੁੱਖ ਦਫਤਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਪਹੁੰਚੀ ਦੀਪ ਹਸਪਤਾਲ ਬਲੱਡ ਬੈਂਕ ਦੀ ਟੀਮ ਨੇ ਸੈਕੜੇਂ ਵਲੰਟੀਅਰਾਂ ਦਾ ਖੂਨ ਲਿਆ। ਕੈਂਪ ਵਿੱਚ ਹਲਕਾ ਦੱਖਣੀ ਦੇ ਵਿਧਾਇਕ ਸ਼੍ਰੀਮਤੀ ਰਾਜਿੰਦਰਪਾਲ ਕੌਰ ਛੀਨਾ, ਹਲਕਾ ਪੱਛਮੀ ਦੇ ਵਿਧਾਇਕ ਸ. ਗੁਰਪ੍ਰੀਤ ਸਿੰਘ ਬੱਸੀ ਅਤੇ ਹਲਕਾ ਉੱਤਰੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਿਸ਼ੇਸ਼ ਤੌਰ ਤੇ ਪਹੁੰਚੇ।


ਇਸ ਮੌਕੇ ਨਰੇਸ਼ ਧੀਂਗਾਨ ਨੇ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਮਹਾਨ ਕੰਮ ਹੈ। ਕਿਓੰਕਿ ਇਕ ਬੋਤਲ ਖੂਨ ਨਾਲ ਤਿੰਨ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਉਹਨਾਂ ਕਿਹਾ ਕਿ ਹਰ ਰੋਜ ਹੋਣ ਵਾਲੇ ਸੜਕ ਹਾਦਸਿਆਂ ਵਿੱਚ ਹਜਾਰਾਂ ਲੋਕ ਜਿਆਦਾ ਖੂਨ ਵਗਣ ਕਾਰਣ ਮਰ ਜਾਂਦੇ ਹਨ, ਕਿਓੰਕਿ ਉਹਨਾਂ ਨੂੰ ਐਮਰਜੈਂਸੀ ਮੌਕੇ ਜਰੂਰੀ ਖੂਨ ਨਹੀਂ ਮਿਲਦਾ। ਇਹ ਇੱਕ ਅਜਿਹਾ ਤਰਲ ਹੈ, ਜੋ ਕਿਸੇ ਮਸ਼ੀਨ ਰਾਹੀਂ ਕਿਸੇ ਫੈਕਟਰੀ ਵਿੱਚ ਨਹੀਂ ਬਣਾਇਆ ਜਾ ਸਕਦਾ। ਇਸ ਕਰਕੇ ਹਰ ਤੰਦਰੁਸਤ ਵਿਅਕਤੀ ਨੂੰ ਖੂਨ ਦਾਨ ਜਰੂਰ ਕਰਨਾ ਚਾਹੀਦਾ ਹੈ। ਭਾਵਾਧਸ ਦੇ ਵਰਕਰ ਹਰ ਸਾਲ ਮੇਰਾ ਜਨਮ ਦਿਨ ਧੂਮਧਾਮ ਨਾਲ ਮਨਾਉਂਦੇ ਹਨ, ਪਰੰਤੁ ਇਸ ਵਾਰ ਇਸਨੂੰ ਨਵੇਕਲੇ ਤਰੀਕੇ ਨਾਲ ਮਨਾ ਕੇ ਸਮਾਜ ਅਤੇ ਇਨਸਾਨੀਅਤ ਦੀ ਸੇਵਾ ਕਰਨ ਦਾ ਕੰਮ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਹੈਸੀਅਤ ਦੇ ਅਨੁਸਾਰ ਸਮਾਜ ਅਤੇ ਮਾਨਵਤਾ ਦੀ ਸੇਵਾ ਲਈ ਅਜਿਹੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ। ਅੱਜ ਸਾਡੀ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਏ-ਜੋਨ ਦੇ ਪ੍ਰਧਾਨ ਵੀਰ ਵਿੱਕੀ ਰਹੇਲਾ ਅਤੇ ਡਾ. ਅੰਬੇਡਕਰ ਸੰਘਰਸ਼ ਮੋਰਚਾ ਦੇ ਸ਼ਹਿਰੀ ਪ੍ਰਧਾਨ ਵੀਰ ਰਾਜੇਸ਼ ਟਾਂਕ ਦਾ ਵੀ ਜਨਮ ਦਿਨ ਹੈ। ਇਸ ਕਾਰਣ ਅੱਜ ਦੇ ਖਾਸ ਦਿਨ ਨੂੰ ਖਾਸ ਤਰਾਂ ਹੀ ਮਨਾਇਆ ਗਿਆ ਹੈ।

ਇਸ ਮੌਕੇ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਨੇ ਕਿਹਾ ਕਿ ਜਿਹੜੇ ਲੋਕਾਂ ਦੀ ਸਮਾਜ ਵਿੱਚ ਵਿਸ਼ੇਸ਼ ਪਹਿਚਾਣ ਹੈ, ਉਹਨਾਂ ਨੂੰ ਅਜਿਹੇ ਕੰਮ ਜਰੂਰ ਕਰਨੇ ਚਾਹੀਦੇ ਹਨ। ਕਿਓੰਕਿ ਆਮ ਲੋਕਾਂ ਇਹਨਾਂ ਕੋਲੋਂ ਹੀ ਸੇਧ ਲੈਂਦੇ ਹਨ। ਉਹਨਾਂ ਨੇ ਨਰੇਸ਼ ਧੀਂਗਾਨ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਭਾਵਾਧਸ ਵਰਕਰਾਂ ਵੱਲੋਂ ਲਗਾਏ ਖੂਨਦਾਨ ਕੈਂਪ ਦੀ ਸਲਾਘਾ ਕੀਤੀ।

ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਹਸਪਤਾਲਾਂ ਵਿੱਚ ਮਰੀਜਾਂ ਦਾ ਜੀਵਨ ਬਚਾਉਣ ਲਈ ਹਰ ਰੋਜ ਹਜਾਰਾਂ ਯੂਨਿਟ ਖੂਨ ਦੀ ਲੋੜ ਹੁੰਦੀ ਹੈ, ਪਰੰਤੁ ਜਰੂਰਤ ਮੁਤਾਬਿਕ ਖੂਨ ਮੌਜੂਦ ਨਾ ਹੋਣ ਕਾਰਣ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ। ਨਰੇਸ਼ ਧੀਂਗਾਨ ਦੇ ਜਨਮ ਦਿਨ ਮੌਕੇ ਇਹਨਾਂ ਦੇ ਸਾਥੀਆਂ ਵੱਲੋਂ ਲਾਇਆ ਗਿਆ ਖੂਨਦਾਨ ਕੈਂਪ ਇਕ ਵਧੀਆ ਕਦਮ ਹੈ। ਅਜਿਹੇ ਕੰਮ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ। ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਉਹਨਾਂ ਦੇ ਜਨਮ ਦਿਨ ਮੌਕੇ ਖੂਨਦਾਨ ਕੈਂਪ ਲਗਾਉਣ ਦੀ ਅਪੀਲ ਕੀਤੀ ਗਈ ਹੈ।

ਇਸੇ ਲੜੀ ਵਿੱਚ ਅੱਜ ਨਰੇਸ਼ ਧੀਂਗਾਨ ਦੇ ਜਨਮ ਦਿਨ ਮੌਕੇ ਉਹਨਾਂ ਦੇ ਸਾਥੀ ਵਰਕਰਾਂ ਵੱਲੋਂ ਲਗਾਇਆ ਗਿਆ ਇਹ ਕੈਂਪ ਦੂਜੇ ਲੋਕਾਂ ਨੂੰ ਵੀ ਨਵੀਂ ਸੇਧ ਦੇਵੇਗਾ। ਇਸ ਮੌਕੇ ਤੇ ਭਾਵਾਧਸ ਦੇ ਰਾਸ਼ਟਰੀ ਜਨਰਲ ਸਕੱਤਰ ਵੀਰਸ਼੍ਰੇਸਠ ਰਾਜਕੁਮਾਰ ਸਾਥੀ, ਰਾਸ਼ਟਰੀ ਪ੍ਰਚਾਰ ਸਕੱਤਰ ਵੀਰਸ਼੍ਰੇਸਠ ਧਰਮਵੀਰ ਅਨਾਰੀਆ, ਆਮ ਆਦਮੀ ਪਾਰਟੀ ਦੇ ਲੁਧਿਆਣਾ ਲੋਕ ਸਭਾ ਇੰਚਾਰਜ ਡਾ. ਦੀਪਕ ਬਾਂਸਲ, ਐਸਸੀ ਵਿੰਗ ਦੇ ਮਾਸਟਰ ਹਰੀ ਸਿੰਘ, ਗੌਰਵ ਬੱਗਾ, ਵੀਰ ਨੇਤਾਜੀ ਸੋਂਧੀ, ਵੀਰ ਲਵ ਦ੍ਰਾਵਿੜ, ਚੌਧਰੀ ਯਸ਼ਪਾਲ, ਜਿਲਾ ਸੰਯੋਜਕ ਵੀਰਸ਼੍ਰੇਸਠ ਭੋਪਾਲ ਸਿੰਘ ਪੁਹਾਲ, ਸ਼ਹਿਰੀ ਪ੍ਰਧਾਨ ਵੀਰ ਆਕਾਸ਼ ਲੋਹਟ, ਰਾਸ਼ਟਰੀ ਕਾਰਜਕਰਨੀ ਮੈਂਬਰ ਵੀਰ ਨੀਰਜ ਸੁਬਾਹੂ, ਵੀਰ ਪਿੰਕਾ ਚੰਡਾਲੀਆ, ਵੀਰ ਸੁਭਾਸ਼ ਸੌਦੇ, ਭਾਵਾਧਸ ਵਪਾਰ ਵਿੰਗ ਦੇ ਪੰਜਾਬ ਪ੍ਰਧਾਨ ਵੀਰ ਮਨੋਜ ਚੌਹਾਨ, ਪੰਜਾਬ ਦੇ ਪ੍ਰਚਾਰ ਸਕੱਤਰ ਵੀਰ ਹੈਪੀ ਰਾਹਤ, ਡਾ. ਅੰਬੇਡਕਰ ਸੰਘਰਸ਼ ਮੋਰਚਾ ਦੇ ਜਿਲਾ ਪ੍ਰਧਾਨ ਵੀਰ ਪ੍ਰਦੀਪ ਲਾਂਬਾ, ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਵਾਈਸ ਚੇਅਰਮੈਨ ਵੀਰ ਮਦਨ ਲਾਲ ਜੋਸ਼, ਕੈਸ਼ੀਅਰ ਵੀਰ ਵਰੁਣ ਰਾਜ, ਯੂਨੀਅਨ ਦੇ ਏ-ਜੋਨ ਦੇ ਪ੍ਰਧਾਨ ਵੀਰ ਵਿੱਕੀ ਰਹੇਲਾ, ਸੀ-ਜੋਨ ਦੇ ਪ੍ਰਧਾਨ ਵੀਰ ਸੁਰੇਸ਼ ਸ਼ੈਲੀ, ਡੀ-ਜੋਨ ਦੇ ਪ੍ਰਧਾਨ ਵੀਰ ਸ਼ਿਵ ਕੁਮਾਰ ਪਾਰਚਾ, ਵੀਰ ਲਲਿਤ ਧੀਂਗਾਨ, ਵੀਰ ਗੁਰਮੀਤ ਰਾਏ, ਵੀਰ ਰਮੇਸ਼ ਕੁਮਾਰ, ਵੀਰ ਰਾਜਵੀਰ ਚੌਟਾਲਾ, ਵੀਰ ਰਾਜੇਸ਼ ਟਾਂਕ, ਵੀਰ ਜੋਨੀ ਲੁਧਿਆਣਾ, ਵੀਰ ਕੁਲਦੀਪ ਚੌਹਾਨ, ਵੀਰ ਸੁਭਾਸ਼ ਦੁੱਗਲ, ਵੀਰ ਬਬਰੀਕ ਪਾਰਚਾ, ਵੀਰ ਕੁਲਦੀਪ ਧੀਂਗਾਨ, ਵੀਰ ਜਸਵੀਰ ਲਵਣ, ਵੀਰ ਕੇ.ਪੀ. ਦਾਨਵ, ਵੀਰ ਅਰਜੁਨ ਧੀਂਗਾਨ, ਵੀਰ ਅਰਜੁਨ ਕੇਸਲਾ ਸਮੇਤ ਭਾਵਾਧਸ, ਨਗਰ ਨਿਗਮ ਕਰਮਚਾਰੀ ਯੂਨੀਅਨ ਅਤੇ ਡਾ. ਅੰਬੇਡਕਰ ਸੰਘਰਸ਼ ਮੋਰਚਾ ਦੇ ਸੈਕੜੇ ਅਹੁਦੇਦਾਰ ਮੌਜੂਦ ਰਹੇ।

Share and Enjoy !

Shares

About Post Author

Leave a Reply

Your email address will not be published. Required fields are marked *