ਕੂੜਾ-ਕਰਕਟ ਚੁੱਕਣ ਵਾਲਿਆਂ ਲਈ ਜਾਗਰੂਕਤਾ ਵਰਕਸ਼ਾਪ ਕਰਾਈ
ਕੂੜਾ ਚੁੱਕਣ ਵਾਲੇ 115 ਵਿਅਕਤੀਆਂ ਨੂੰ ਟੋਪੀਆਂ, ਦਸਤਾਨੇ, ਮਾਸਕ, ਸੇਫਟੀ ਜੈਕਟਾਂ ਅਤੇ ਜੁੱਤੇ ਵੰਡੇ ਗਏ
ਕੂੜਾ-ਕਰਕਟ ਚੁੱਕਣ ਵਾਲਿਆਂ ਨੂੰ, ਕੂੜੇ ਨੂੰ ਸਹੀ ਢੰਗ ਨਾਲ ਵੱਖ ਕਰਨ ਬਾਰੇ ਸੁਝਾਅ ਵੀ ਦਿੱਤੇ ਗਏ – ਮੇਅਰ
ਲੁਧਿਆਣਾ (ਰਾਜਕੁਮਾਰ ਸਾਥੀ)। ਜੈਮ ਐਨਵਾਇਰੋ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਦਿੱਲੀ ਵੱਲੋਂ ਨਗਰ ਨਿਗਮ ਲੁਧਿਆਣਾ ਦੇ ਸਹਿਯੋਗ ਨਾਲ ਅੱਜ ਸਥਾਨਕ ਦਫ਼ਤਰ ਨਗਰ ਨਿਗਮ, ਜ਼ੋਨ-ਡੀ ਦੇ ਕਾਨਫਰੰਸ ਹਾਲ ਵਿਖੇ ਕੂੜਾ ਚੁੱਕਣ ਵਾਲਿਆਂ ਲਈ ਸਿਖਲਾਈ ਅਤੇ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਮੌਕੇ ਕੂੜਾ-ਕਰਕਟ ਚੁੱਕਣ ਵਾਲੇ ਕਰੀਬ 115 ਵਿਅਕਤੀ ਵਰਕਸ਼ਾਪ ਵਿਚ ਸ਼ਾਮਲ ਹੋਏ ਅਤੇ ਉਨ•ਾਂ ਨੂੰ ਸੁਰੱਖਿਆ ਉਪਕਰਣਾਂ ਜਿਵੇਂ ਟੋਪੀਆਂ, ਦਸਤਾਨੇ, ਮਾਸਕ, ਸੁਰੱਖਿਆ ਜੈਕਟ ਅਤੇ ਜੁੱਤੇ ਮੁਹੱਈਆ ਕਰਵਾਏ ਗਏ।
ਮੇਅਰ ਸ੍ਰੀ ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਕੂੜਾ-ਕਰਕਟ ਚੁੱਕਣ ਵਾਲਿਆਂ ਨੂੰ ਕੂੜੇ ਨੂੰ ਸਹੀ ਢੰਗ ਨਾਲ ਵੱਖ ਕਰਨ ਬਾਰੇ ਸੁਝਾਅ ਵੀ ਦਿੱਤੇ ਗਏ, ਤਾਂ ਜੋ ਉਨ•ਾਂ ਵੱਲੋਂ ਕੀਤੀ ਮਿਹਨਤ ਦਾ ਸਹੀ ਮੁੱਲ ਮਿਲ ਸਕੇ। ਉਹਨਾਂ ਨੂੰ ਕੋਵਿਡ ਦੇ ਖਤਰੇ ਤੋ ਬਚਣ ਦੇ ਤਰੀਕੇ ਵੀ ਦੱਸੇ ਗਏ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ, ਜੁਆਇੰਟ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ ਅਤੇ ਨਿਗਮ ਦੇ ਕਈ ਹੋਰ ਅਧਿਕਾਰੀ ਵੀ ਮੌਜੂਦ ਸਨ।