ਏਕਤਾ ਨੇ ਡੀ.ਬੀ.ਈ.ਈ. ਦੇ ਸਹਿਯੋਗ ਨਾਲ ਹਾਸਲ ਕੀਤੀ ਨੌਕਰੀ

Share and Enjoy !

Shares

ਏਕਤਾ ਨੇ ਡੀ.ਬੀ.ਈ.ਈ. ਦੇ ਸਹਿਯੋਗ ਨਾਲ ਹਾਸਲ ਕੀਤੀ ਨੌਕਰੀ

ਲੁਧਿਆਣਾ (ਰਾਜਕੁਮਾਰ ਸਾਥੀ)। ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਮਿਸ਼ਨ ‘ਘਰ-ਘਰ ਰੋਜ਼ਗਾਰ ਤੇ ਕਾਰੋਬਾਰ’ ਤਹਿਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਤੇ ਸਵੈ-ਰੋਜ਼ਗਾਰ ਸਥਾਪਤ ਕਰਨ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ।  ਪ੍ਰੇਮ ਨਗਰ ਦੀ ਰਹਿਣ ਵਾਲੀ ਏਕਤਾ ਰਾਣੀ ਨੇ ਡੀ.ਬੀ.ਈ.ਈ. ਦੇ ਮਾਰਗ ਦਰਸ਼ਨ ਸਦਕਾ ਐਚ.ਡੀ.ਐਫ.ਸੀ. ਲਾਈਫ ਲੁਧਿਆਣਾ ਵਿੱਚ ਬਤੌਰ ਬੀ.ਡੀ.ਐਮ. ਦੀ ਨੌਕਰੀ ਹਾਸਲ ਕੀਤੀ। ਏਕਤਾ ਰਾਣੀ ਨੇ ਦੱਸਿਆ ਕਿ ਉਹ ਗ੍ਰੈਜ਼ੂਏਸ਼ਨ ਪਾਸ ਹੈ ਅਤੇ ਉਸਦੇ ਪਿਤਾ ਆਪਣੀ ਇੱਕ ਛੋਟੀ ਜਿਹੀ ਦੁਕਾਨ ਵਿੱਚ ਸ਼ੂ ਮੇਕਿੰਗ ਦਾ ਕੰਮ ਕਰਦੇ ਹਨ। ਉਸਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਇੱਕ ਚੰਗੀ ਨੌਕਰੀ ਦੀ ਤਲਾਸ਼ ਕਰ ਰਹੀ ਸੀ ਜਿਸ ਬਾਰੇ ਉਸਦੇ ਪਿਤਾ ਨੂੰ ਉਨ੍ਹਾਂ ਦੇ ਕਿਸੇ ਮਿੱਤਰ ਤੋਂ ਰੋਜ਼ਗਾਰ ਦਫਤਰ, ਲੁਧਿਆਣਾ ਬਾਰੇ ਪਤਾ ਲੱਗਿਆ ਤੇ ਜਿਲ੍ਹਾ  ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦਫਤਰ ਵਿਖੇ ਵਿਜਿਟ ਕੀਤੀ। ਏਕਤਾ ਰਾਣੀ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੇ ਦੇ ਡਿਪਟੀ ਸੀ.ਈ.ਓ. ਸ੍ਰੀ ਨਵਦੀਪ ਸਿੰਘ ਵੱਲੋਂ ਉਸਨੂੰ ਘਰ-ਘਰ ਰੌਜ਼ਗਾਰ ਅਤੇ ਕਾਰੋਬਾਰ ਮਿਸ਼ਨ ਅਤੇ www.pgrkam.com ਆਨਲਾਈਨ ਪੋਰਟਲ ਬਾਰੇ ਜਾਣਕਾਰੀ ਦਿੱਤੀ ਅਤੇ  ਆਪਣਾ ਨਾਮ www.pgrkam.com ਆਨਲਾਈਨ ਪੋਰਟਲ ‘ਤੇ  ਦਰਜ ਵੀ ਕਰਵਾਇਆ।  ਇਸ ਤੋਂ ਇਲਾਵਾ ਜਿਲ੍ਹਾ ਰੋਜ਼ਗਾਰ ਦਫਤਰ, ਲੁਧਿਆਣਾ ਵਿਖੇ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾ ਅਤੇ ਸ਼ੁਕੱਰਵਾਰ ਨੂੰ ਲਗਣ ਵਾਲੇ ਪਲੇਸਮੈਂਟ ਕੈਂਪਾਂ ਬਾਰੇ ਜਾਣਕਾਰੀ ਮਿਲੀ। ਏਕਤਾ ਨੇ ਜਿਲ੍ਹਾ ਰੋਜ਼ਗਾਰ ਦਫਤਰ, ਲੁਧਿਆਣਾ  ਵਿਖੇ ਲੱਗਣ ਵਾਲੇ ਪਲੇਸਮੈਂਟ ਕੈਂਪ ਵਿੱਚ ਹਿੱਸਾ ਲਿਆ,  ਜਿਸ ਵਿੱਚ ਵੱਖ-ਵੱਖ ਟਰੇਡਾਂ ਦੀਆਂ ਕੰਪਨੀਆਂ ਵੱਲੋਂ ਚੰਗੀਆਂ ਨੌਕਰੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਉਸਨੇ ਦੱਸਿਆ ਕਿ ਡਿਪਟੀ ਸੀ.ਈ.ਓ. ਵੱਲੋਂ ਉਸਨੂੰ ਚੰਗੀ ਤਰ੍ਹਾਂ ਗਾਇਡ ਕੀਤਾ ਅਤੇ ਐਚ.ਡੀ.ਐਫ.ਸੀ. ਲਾਈਫ, ਲੁਧਿਆਣਾ ਵੱਲੋਂ ਲਈ ਗਈ ਇੰਟਰਵਿਊ ਵਿੱਚ ਉਸਦੀ ਨਿਯੁਕਤੀ ਹੋਈ। ਏਕਤਾ ਨੇ ਦੱਸਿਆ ਕਿ ਐਚ.ਡੀ.ਐਫ.ਸੀ. ਲਾਈਫ, ਲੁਧਿਆਣਾ ਵੱਲੋਂ ਸਾਲਾਨਾ 2.50 ਲੱਖ ਦੇ ਪੈਕਜ਼ ਲਈ ਬੀ.ਡੀ.ਐਮ ਦੀ ਪੋਸਟ ਲਈ ਚੁਣਿਆ। ਏਕਤਾ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹੈ, ਜਿਸ ਤਰ੍ਹਾਂ ਦੀ ਨੌਕਰੀ ਉਹ ਕਰਨਾ ਚਾਹੁੰਦੀ ਉਸਨੂੰ ਮਿਲ ਗਈ ਹੈ। ਏਕਤਾ ਵੱਲੋਂ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦਾ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ।

Share and Enjoy !

Shares

About Post Author

Leave a Reply

Your email address will not be published. Required fields are marked *