ਅਮਿਤ ਸ਼ਾਹ ਦੀ ਰੈਲੀ ਵਿੱਚ ਬੋਲੇ ਭਾਜਪਾ ਦੇ ਰਵਨੀਤ ਸਿੰਘ ਬਿੱਟੂ :  ਅੱਜ ਤੋਂ ਬਦਲ ਜਾਣਗੇ ਪੰਜਾਬ ਦੇ ਚੋਣ ਸਮੀਕਰਣ

Share and Enjoy !

Shares

ਜਲਦੀ ਹੀ ਹੋ ਜਾਏਗਾ ਕਾਂਗਰਸ ਦਾ ਸਫਾਇਆ – ਸੁਨੀਲ ਜਾਖੜ

ਲੁਧਿਆਣਾ (ਰਾਜਕੁਮਾਰ ਸਾਥੀ)। ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਵਿੱਚ ਸੰਬੋਧਿਤ ਕਰਦੇ ਹੋਏ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅੱਜ ਦੀ ਰੈਲੀ ਤੋਂ ਬਾਅਦ ਪੰਜਾਬ ਦੇ ਚੋਣ ਸਮੀਕਰਣ ਬਦਲ ਜਾਣਗੇ। ਬਿੱਟੂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਪਹਿਲੀ ਵਾਰ 13 ਸੀਟਾਂ ਤੇ ਚੋਣ ਲੜ ਰਹੀ ਹੈ। ਇਸਦੇ ਨਤੀਜੇ ਹੈਰਾਨੀਜਨਕ ਹੋਣਗੇ। ਉਹਨਾਂ ਕਿਹਾ ਕਿ ਜਿਸ ਤਰਾਂ ਡਬਲ ਇੰਜਨ ਦੀ ਸਰਕਾਰ ਦੇ ਕਾਰਣ ਉੱਤਰ ਪ੍ਰਦੇਸ਼ ਤੇ ਬਿਹਾਰ ਆਸਮਾਨ ਦੀਆਂ ਬੁਲੰਦੀਆਂ ਤੇ ਪਹੁੰਚ ਗਿਆ ਹੈ। ਉਸੇ ਤਰਾਂ ਪੰਜਾਬ ਨੂੰ ਵੀ ਵਿਕਾਸ ਦੀ ਲੋੜ ਹੈ। ਇਹ ਤਾਂ ਹੀ ਸੰਭਵ ਹੈ ਜਦੋਂ ਪੰਜਾਬ ਵਿੱਚ ਵੀ ਡਬਲ ਇੰਜਨ ਦੀ ਸਰਕਾਰ ਬਣੇ। ਬਿੱਟੂ ਨੇ ਕਿਹਾ ਕਿ ਯੂਪੀ, ਮੱਧ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਦੇ ਫੈਸਲਾ ਕਰ ਲਿਆ ਹੈ ਕਿ ਮੋਦੀ ਹੀ ਦੇਸ਼ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਅਤੇ ਅਮਿਤ ਸ਼ਾਹ ਫਿਰ ਤੋਂ ਗ੍ਰਹਿ ਮੰਤਰੀ ਬਣਨ, ਹੁਣ ਪੰਜਾਬ ਨੂੰ ਵੀ ਇਸ ਵਿੱਚ ਭਾਗੀਦਾਰੀ ਪਾਉਣੀ ਚਾਹੀਦੀ ਹੈ। ਤਾਂ ਜੋ ਪੰਜਾਬ ਵੀ ਤਰੱਕੀ ਵੱਲ ਚਲ ਪਵੇ। ਉਹਨਾਂ ਕਿਹਾ ਕਿ ਫੈਕਟਰ ਵਿਚੋਂ ਬਾਹਰ ਨਿਕਲਦੇ ਹੀ ਮਜਦੂਰ ਲੁੱਟ ਲਏ ਜਾਂਦੇ ਹਨ। ਇੰਡਸਟਰੀ ਵਾਲੇ ਆਪਣੀ ਜਾਨ ਬਚਾਉਣ ਦੀ ਖਾਤਿਰ ਗੈੰਗਸਟਰਾਂ ਨੂੰ ਕਰੋੜਾਂ ਰੁਪਏ ਦਿੰਦੇ ਹਨ। ਸਾਡੇ ਲੁਧਿਆਣੇ ਵਿੱਚ ਵੀ ਸਾਹ ਲੈਣ ਲਈ ਸਾਫ ਹਵਾ ਹੋਵੇ, ਅਸੀਂ ਵੀ ਪ੍ਰਦੂਸ਼ਣ ਰਹਿਤ ਵਾਤਾਵਰਣ ਵਿੱਚ ਸਾਹ ਲੈ ਸਕੀਏ। ਸਾਡੇ ਇੱਥੇ ਵੀ ਇੰਟਰਨੈਸ਼ਨਲ ਏਅਰਪੋਰਟ ਤੇ ਮੈਟਰੋ ਚੱਲੇ। ਇਥੇ ਵੀ ਏਮਜ ਤੇ ਪੀਜੀਆਈ ਵਰਗਾ ਹਸਪਤਾਲ ਖੁਲੇ। ਉਹਨਾਂ ਕਿਹਾ ਕਿ ਬਾਰਡਰ ਸਟੇਟ ਹੋਣ ਕਾਰਣ ਅਸੀਂ ਸੰਨ 47 ਤੋਂ ਹੀ ਡਰ-ਡਰ ਕੇ ਜੀ ਰਹੇ ਹਾਂ। ਬਾਰਡਰ ਪਾਰ ਤੋਂ ਆ ਰਿਹਾ ਨਸ਼ਾ ਪੰਜਾਬ ਨੂੰ ਤਬਾਹ ਕਰ ਰਿਹਾ ਹੈ। ਹੁਣ ਡਰ ਲੱਗਣ ਲੱਗ ਗਿਆ ਹੈ ਕਿ ਦੇਸ਼ ਵਿਰੋਧੀ ਤਾਕਤਾਂ ਫਿਰ ਤੋਂ ਪੰਜਾਬ ਵਿੱਚ ਸਿਰ ਚੁੱਕਣ ਲੱਗ ਪਈਆਂ ਹਨ। ਸਾਨੂੰ ਇਸ ਡਰ ਤੋਂ ਬਾਹਰ ਕੱਢੋ। ਪੰਜਾਬ ਨੂੰ ਚਲਾਉਣ ਲਈ 60 ਫੀਸਦੀ ਪੈਸਾ ਲੁਧਿਆਣੇ ਤੋਂ ਜਾਂਦਾ ਹੈ, ਪਰੰਤੁ ਇਸਦਾ ਚੰਗਾ ਸੋਚਣ ਦੀ ਬਜਾਏ ਕਾਂਗਰਸ ਤੇ ਆਪ ਪਾਰਟੀ ਦੀਆਂ ਸਰਕਾਰਾਂ ਵੀ ਇਸਨੂੰ ਲੁੱਟ ਕੇ ਲੈ ਜਾਂਦੀਆਂ ਹਨ। ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਦਾ ਜਲਦੀ ਹੀ ਸਫਾਇਆ ਹੋ ਜਾਵੇਗਾ। ਕਿਓੰਕਿ ਇਹ ਮਨ ਦੇ ਕਾਲੇ ਹਨ। ਭਾਜਪਾ ਸੀਏਏ ਰਾਹੀਂ ਅਫਗਾਨਿਸਤਾਨ ਤੋਂ ਲਿਆ ਕੇ ਨਾਗਰਿਕਤਾ ਦੇ ਰਹੀ ਹੈ, ਜਦਕਿ ਕਾਂਗਰਸ ਪੰਜਾਬ ਵਿੱਚ ਰਹਿਣ ਵਾਲੇ ਯੂਪੀ-ਬਿਹਾਰ ਦੇ ਭਰਾਵਾਂ ਨੂੰ ਕਹਿੰਦੀ ਹੈ ਕਿ ਉਹਨਾਂ ਦੀ ਵੋਟ ਨਹੀਂ ਬਣ ਸਕਦੀ। ਕਾਂਗਰਸ ਪੰਜਾਬੀਆਂ ਨੂੰ ਹਿੰਦੂ-ਸਿੱਖਾਂ ਵਿੱਚ ਵੰਡ ਕੇ ਲੜਾ ਰਹੀ ਹੈ। ਜਦੋਂ ਉਹਨਾਂ ਨੇ ਇਸਦੇ ਖਿਲਾਫ ਆਵਾਜ ਚੁੱਕੀ ਤਾਂ ਉਹਨਾਂ ਦੇ ਸਮਰਥਨ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਏ ਸਨ। ਉਹਨਾਂ ਨੇ ਸਪੱਸ਼ਟ ਕੀਤਾ ਸੀ ਕਿ ਪੰਜਾਬ ਵਿੱਚ ਹਿੰਦੂ-ਸਿੱਖ ਦਾ ਕੋਈ ਮਸਲਾ ਨਹੀਂ ਹੈ। ਜਾਖੜ ਨੇ ਕਿਹਾ ਕਿ ਸਿਰਫ ਦਸਤਾਰ ਬੰਨਣ ਨਾਲ ਕੋਈ ਸਿਖ ਨਹੀਂ ਬਣ ਜਾਂਦਾ, ਇਸਦੇ ਲਈ ਸਰਦਾਰੀ ਕਮਾਉਣੀ ਪੈਂਦੀ ਹੈ। ਪੰਜਾਬ ਦੇ ਲੋਕ ਇਹਨਾਂ ਨੂੰ ਮੁੰਹ ਨਹੀਂ ਲਗਾਉਣਗੇ। ਇਸ ਮੌਕੇ ਮਨਜਿੰਦਰ ਸਿੰਘ ਸਿਰਸਾ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਭਾਜਪਾ ਪੰਜਾਬ ਦੇ ਉਪ ਪ੍ਰਧਾਨ ਜਤਿੰਦਰ ਮਿੱਤਲ,  ਲੋਕਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ. ਜਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ, ਅਨਿਲ ਸਰੀਨ, ਇੰਦਰ ਇਕਬਾਲ ਸਿੰਘ ਅਟਵਾਲ, ਰੇਨੂ ਥਾਪਰ, ਗੁਰਦੇਬ ਸ਼ਰਮਾ ਸਮੇਤ ਕਈ ਆਗੂ ਮੌਜੂਦ ਰਹੇ।

Share and Enjoy !

Shares

About Post Author

Leave a Reply

Your email address will not be published. Required fields are marked *