ਅਧਿਆਪਕ ਦਿਵਸ ਤੇ ਕਰਾਏ ਗਏ ਮੁਕਾਬਲਿਆਂ ਦੇ ਨਤੀਜ਼ੇ ਜਾਰੀ

Share and Enjoy !

Shares

ਅਧਿਆਪਕ ਦਿਵਸ ਤੇ ਕਰਾਏ ਗਏ ਮੁਕਾਬਲਿਆਂ ਦੇ ਨਤੀਜ਼ੇ ਜਾਰੀ


ਲੁਧਿਆਣਾ (ਰਾਜਕੁਮਾਰ ਸਾਥੀ) ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 05 ਸਤੰਬਰ ਨੂੰ ਅਧਿਆਪਕ ਦਿਵਸ ਮਨਾਉਣ ਸਬੰਧੀ ਸਮੂਹ ਜ਼ਿਲਿ•ਆਂ ਦੇ ਅਧਿਆਪਕ ਵਰਗ ਦੇ ਲੇਖ/ਵਿਚਾਰ ਮੁਕਾਬਲੇ ਕਰਵਾਏ ਗਏ ਸਨ, ਜ਼ਿਨ•ਾਂ ਵਿੱਚ ਜ਼ਿਲ•ਾ ਲੁਧਿਆਣਾ ਵਿੱਚ ਕੁੱਲ 73 ਅਧਿਆਪਕਾਂ ਦੇ ਲੇਖ/ਵਿਚਾਰ ਪ੍ਰਾਪਤ ਹੋਏ ਸਨ। ਇਨ•ਾਂ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਆਏ ਅਧਿਆਪਕਾਂ ਨੂੰ ਅਮਰਜੀਤ ਸਿੰਘ ਬੈਂਸ, ਵਧੀਕ ਜ਼ਿਲ•ਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ(ਜ) ਲੁਧਿਆਣਾ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਵਧੀਕ ਜ਼ਿਲ•ਾ ਚੌਣ ਅਫ਼ਸਰ ਨੇ ਦੱਸਿਆ ਕਿ ਇਨ•ਾਂ ਲੇਖ/ਵਿਚਾਰ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸਰਕਾਰੀ ਹਾਈ ਸਕੂਲ ਬੈਗੋਵਾਲ ਦੇ ਸ.ਸ. ਮਾਸਟਰ ਵਿਸ਼ਵਿੰਦਰ ਵਸ਼ਿਸ਼ਟ,  ਦੂਜਾ ਸਥਾਨ ਸ਼ਹੀਦ ਕਰਨਲ ਹਰਚਰਨ ਸਿੰਘ ਸੇਖੋਂ ਯਾਦਗਾਰੀ ਸਰਕਾਰੀ ਸੀ.ਸੈ.ਸਕੂਲ ਦਾਖਾ ਤੋਂ ਲੈਕਚਰਾਰ ਡਾ.ਰਵਿੰਦਰ ਸਿੰਘ ਅਤੇ ਤੀਜਾ ਸਥਾਨ ਪਾ੍ਰਪਤ ਕਰਨ ਵਾਲਿਆਂ ਵਿੱਚ ਸਰਕਾਰੀ ਕੰਨਿਆ ਸੀ.ਸੈ.ਸਕੂਲ ਜਗਰਾਓ ਸ.ਸ. ਮਿਸਟ੍ਰੈਸ ਸ੍ਰੀਮਤੀ ਬਲਦੀਪ ਕੌਰ ਸਰਕਾਰੀ ਹਾਈ ਸਕੂਲ ਗੂੜੇ ਤੋਂ ਅਧਿਆਪਕ ਸ੍ਰੀਮਤੀ ਰਜਨੀ ਬਾਲਾ, ਸਰਕਾਰੀ ਸੀ.ਸੈ.ਸਕੂਲ ਹੈਬੋਵਾਲ ਖੁਰਦ ਤੋਂ ਪੰਜਾਬੀ ਮਿਸਟ੍ਰੈਸ ਸ੍ਰੀਮਤੀ ਗੁਰਪ੍ਰੀਤ ਕੌਰ, ਸਰਕਾਰੀ ਸੀ.ਸੈ.ਸਕੂਲ ਸਵੱਦੀ ਕਲਾਂ ਤੋਂ ਲੈਕਚਰਾਰ(ਅਰਥ ਸ਼ਾਸ਼ਤਰ) ਸ੍ਰੀ ਰਾਧੇ ਸ਼ਾਮ, ਸਰਕਾਰੀ ਸੀ.ਸੈ.ਸਕੂਲ ਜੱਟਪੁਰਾ ਤੋਂ ਅੰਗਰੇਜ਼ੀ ਲੈਕਚਰਾਰ ਸ੍ਰੀਮਤੀ ਸਤਵੀਰ ਕੌਰ, ਸਰਕਾਰੀ ਹਾਈ ਸਕੂਲ ਗੂੜੇ ਤੋਂ ਅੰਗਰੇਜ਼ੀ ਅਧਿਆਪਕਾ ਸ੍ਰੀਮਤੀ ਅੰਜਨਦੀਪ ਕੋਰ ਸ਼ਾਮਲ ਹਨ।

Share and Enjoy !

Shares

About Post Author

Leave a Reply

Your email address will not be published. Required fields are marked *