ਵਾਰਡ ਨੰਬਰ 49 ਦੇ ਹਰ ਇਲਾਕੇ ਵਿੱਚ ਹੋ ਰਹੀ ਮਨਜੀਤ ਕੌਰ ਸੇਵਕ ਦੀ ਚਰਚਾ
ਲੁਧਿਆਣਾ, (ਦੀਪਕ ਸਾਥੀ )। ਨਗਰ ਨਿਗਮ ਲੁਧਿਆਣਾ ਲਈ ਪੈਣ ਵਾਲੀਆਂ ਵੋਟਾਂ ਸਿਰਫ 48 ਘੰਟੇ ਦੂਰ ਹਨ। ਇਸ ਕਾਰਣ ਸਾਰੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਵਿੱਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਵਾਰਡ ਨੰਬਰ 49 ਵਿੱਚ ਹੋ ਰਹੇ ਚੋਣ ਪ੍ਰਚਾਰ ਨੇ ਵਿਰੋਧੀ ਉਮੀਦਵਾਰਾਂ ਨੂੰ ਘਬਰਾਹਟ ਪੈਦਾ ਕਰ ਦਿੱਤੀ ਹੈ। ਕਿਓੰਕਿ ਇਸ ਵਾਰਡ ਦੇ ਹਰ ਇਲਾਕੇ ਵਿੱਚ ਲੈਟਰ ਬਾਕਸ ਨਿਸ਼ਾਨ ਤੇ ਆਜਾਦ ਤੌਰ ਤੇ ਚੋਣ ਲੜ ਰਹੀ ਮਨਜੀਤ ਕੌਰ ਸੇਵਕ ਹੀ ਹੀ ਚਰਚਾ ਹੈ।
ਜਿਓੰ-ਜਿਓੰ ਚੋਣਾਂ ਦਾ ਦਿਨ ਨੇੜੇ ਆਉਂਦਾ ਜਾ ਰਿਹਾ ਹੈ, ਤਿਓੰ-ਤਿਓੰ ਉਮੀਦਵਾਰਾਂ ਦੇ ਦਿਲ ਦੀ ਧੜਕਨਾਂ ਵੀ ਤੇਜ ਹੋਣ ਲੱਗ ਪਈਆਂ ਹਨ। ਸਾਰਾ ਦਿਨ ਚੋਣ ਪ੍ਰਚਾਰ ਕਰਨ ਤੋਂ ਬਾਦ ਦੇਰ ਸ਼ਾਮ ਸਾਰੇ ਉਮੀਦਵਾਰ ਆਪਣੇ-ਆਪਣੇ ਸਮਰਥਕਾਂ ਵਿੱਚ ਬੈਠ ਕੇ ਜਿੱਤਣ ਵਾਲੇ ਹਾਲਾਤਾਂ ਦੀ ਸਮੀਖਿਆ ਕਰਦੇ ਹਨ।
ਦੁੱਗਰੀ ਇਲਾਕੇ ਵਿੱਚ ਚਰਚਾ ਹੈ ਕਿ ਵਾਰਡ ਨੰਬਰ 49 ਤੋਂ ਆਜਾਦ ਤੌਰ ਤੇ ਚੋਣ ਲੜ ਰਹੀ ਮਨਜੋਤ ਕੌਰ ਸੇਵਕ ਦੀ ਪੂਰੇ ਇਲਾਕੇ ਵਿੱਚ ਚਰਚਾ ਹੈ। ਕਈ ਸਾਲ ਆਮ ਆਦਮੀ ਪਾਰਟੀ ਲਈ ਕੰਮ ਕਰਨ ਦੇ ਬਾਵਜੂਦ ਐਨ ਮੌਕੇ ਟਿਕਟ ਨਾ ਮਿਲਣ ਕਾਰਣ ਲੋਕਾਂ ਦੀ ਹਮਦਰਦੀ ਮਨਜੀਤ ਕੌਰ ਸੇਵਕ ਤੇ ਸੇਵਕ ਪਰਿਵਾਰ ਦੇ ਨਾਲ ਹੈ। ਇਸੇ ਕਾਰਣ ਪੂਰੇ ਵਾਰਡ ਵਿੱਚ ਸੇਵਕ ਪਰਿਵਾਰ ਵੱਲੋਂ ਕੀਤੇ ਜਾ ਰਹੇ ਚੋਣ ਪ੍ਰਚਾਰ ਦੀ ਹੀ ਗੱਲ ਹੋ ਰਹੀ ਹੈ। ਜਿਸ ਕਾਰਣ ਮਨਜੋਤ ਕੌਰ ਸੇਵਕ ਹੌਲੀ-ਹੌਲੀ ਜਿੱਤ ਨੇ ਨੇੜੇ ਹੁੰਦੇ ਜਾ ਰਹੇ ਹਨ। ਸਾਰਾ ਦਿਨ ਹੋਣ ਵਾਲੀ ਚੋਣ ਮੀਟਿੰਗਾਂ ਦੌਰਾਨ ਮਨਜੀਤ ਕੌਰ ਸੇਵਕ ਦੇ ਬੇਟੇ ਜਤਿੰਦਰ ਸਿੰਘ ਸੇਵਕ ਨੇ ਕਿਹਾ ਕਿ ਉਹਨਾਂ ਲਈ ਪਾਜੀਟਿਵ ਗੱਲ ਇਹ ਹੈ ਕਿ ਉਹਨਾਂ ਨੂੰ ਕਿਸੇ ਨੂੰ ਮੀਟਿੰਗ ਕਰਾਉਣ ਲਈ ਕਹਿਣਾ ਨਹੀਂ ਪੈ ਰਿਹਾ, ਬਲਕਿ ਵਾਰਡ ਦੇ ਸਾਰੇ ਲੋਕ ਖੁਦ ਹੀ ਉਹਨਾਂ ਨੂੰ ਫੋਨ ਕਰਕੇ ਮੀਟਿੰਗ ਲਈ ਬੁਲਾ ਰਹੇ ਹਨ। ਜਿੱਥੇ ਵੀ ਉਹਨਾਂ ਦੀ ਮੀਟਿੰਗ ਹੁੰਦੀ ਹੈ, ਓਥੇ ਮੌਜੂਦ ਹਰ ਵਿਅਕਤੀ ਉਹਨਾਂ ਦੇ ਪਰਿਵਾਰ ਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਕਰ ਰਿਹਾ ਹੈ, ਜੋ ਉਹਨਾਂ ਲਈ ਵਧੀਆ ਗੱਲ ਹੈ। ਲੋਕਾਂ ਦਾ ਇਹੀ ਪਿਆਰ ਤੇ ਸਨਮਾਨ ਮਨਜੀਤ ਕੌਰ ਸੇਵਕ ਨੂੰ ਜਿੱਤ ਵਾਲੇ ਪਾਸੇ ਲੈ ਕੇ ਜਾ ਰਿਹਾ ਹੈ। ਜਤਿੰਦਰ ਸੇਵਕ ਨੇ ਕਿਹਾ ਕਿ ਉਹ ਰਾਜਨੀਤੀ ਕਰਨ ਲਈ ਨਹੀਂ, ਬਲਕਿ ਆਪਣੇ ਪਰਿਵਾਰ ਵੱਲੋਂ ਕਈ ਸਾਲਾਂ ਤੋਂ ਕੀਤੀ ਜਾ ਰਹੀ ਇਲਾਕੇ ਦੀ ਸੇਵਾ ਨੂੰ ਲਗਾਤਾਰ ਜਾਰੀ ਰੱਖਣ ਲਈ ਚੋਣ ਮੈਦਾਨ ਵਿੱਚ ਉੱਤਰੇ ਹਨ।