ਵਿਧਾਇਕਾ ਛੀਨਾ ਵੱਲੋਂ ਨਵੇਂ 11 ਕੇ . ਵੀ ਫੀਡਰ ਦਾ ਉਦਘਾਟਨ

Share and Enjoy !

Shares

ਕਿਹਾ , ਹੁਣ ਲੁਹਾਰਾ ਅਤੇ ਆਸ – ਪਾਸ ਦੀਆਂ ਕਾਲੋਨੀਆਂ ਦੇ ਲੋਕਾਂ ਨੂੰ ਨਹੀਂ ਆਵੇਗੀ ਬਿਜਲੀ ਦੀ ਸਮੱਸਿਆ

ਲੁਧਿਆਣਾ (ਰਾਜਕੁਮਾਰ ਸਾਥੀ) । ਵਿਧਾਨ ਸਭਾ ਹਲਕਾ ਦੱਖਣੀ ਦੀ ਵਿਧਾਇਕਾ ਬੀਬੀ ਰਜਿੰਦਰਪਾਲ ਕੌਰ ਛੀਨਾ ਵੱਲੋਂ ਜਨਤਾ ਨਗਰ ਸਥਿੱਤ ਬਿਜਲੀ ਘਰ ਵਿਖੇ ਨਵੇਂ 11 ਕੇ . ਵੀ ਫੀਡਰ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਤੇ ਬੀਬੀ ਛੀਨਾ ਨੇ ਪੱਤਰਕਾਰਾਂ ਨਾਲ ਗੱਲਬਾਤ  ਕਿਹਾ ਕਿ 11 ਕੇ . ਵੀ ਲੁਹਾਰਾ ਫੀਡਰ ਜੋਕਿ 66 ਕੇ . ਵੀ  ਗਿੱਲ ਰੋਡ ਸਬ ਸਟੇਸ਼ਨ ਤੋਂ ਚੱਲਦਾ ਹੈ । ਉਹ ਪਿੱਛਲੇ ਕੁੱਝ ਸਾਲਾਂ ਤੋਂ ਓਵਰਲੋਡ ਹਾਲਤ ਵਿੱਚ ਚੱਲ ਰਿਹਾ ਸੀ । ਜਿਸ ਕਾਰਨ ਪਿੰਡ ਲੁਹਾਰਾ ਅਤੇ ਆਲੇ – ਦੁਆਲੇ ਦੀਆਂ ਕਾਲੋਨੀਆਂ ਦੇ ਨਿਵਾਸੀਆਂ ਨੂੰ ਬਿਜਲੀ ਸਬੰਧੀ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਅਸੀਂ ਫੀਡਰ ਦੇ ਬਟਵਾਰੇ ਦਾ ਲਗਭਗ 66 ਲੱਖ ਦਾ ਕੰਮ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਮੈਨੇਜਮੈਂਟ ਤੋਂ ਨਿੱਜੀ ਦਿਲਚਸਪੀ ਲੈ ਕੇ ਪਹਿਲ ਦੇ ਆਧਾਰ ਤੇ ਪਾਸ ਕਰਵਾਇਆ ਹੈ । ਉਨ੍ਹਾਂ ਕਿਹਾ ਕਿ ਇਸ ਨਾਲ  6 ਤੋਂ 7 ਹਜ਼ਾਰ ਖ਼ਪਤਕਾਰਾਂ ਨੂੰ ਭਵਿੱਖ ਵਿੱਚ ਨਿਰਵਿਘਨ ਸਪਲਾਈ ਦੇਣ ਲਈ ਕੁਝ ਹੀ ਦਿਨਾਂ ਵਿੱਚ 5 ਕਿਲੋਮੀਟਰ ਤੋਂ ਜ਼ਿਆਦਾ ਐਚ . ਟੀ . ਐਕਸ . ਐਲ . ਪੀ . ਈ . ਕੇਬਲ ਪੀ . ਐਸ . ਪੀ .ਐਲ ਵੱਲੋਂ ਜੰਗੀ ਪੱਧਰ ‘ਤੇ ਖਿੱਚਵਾ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਕਿ 11 ਕੇ . ਵੀ ਲੁਹਾਰਾ ਫੀਡਰ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਹੋਏ ਇੱਕ ਨਵਾਂ ਫੀਡਰ 11 ਕੇ . ਵੀ . ਸਤਿਸੰਗ ਘਰ ਵਿਖੇ ਬਣਾ ਦਿੱਤਾ ਗਿਆ ਹੈ । ਬੀਬੀ ਛੀਨਾ ਨੇ ਕਿਹਾ ਕਿ ਹੁਣ ਭਵਿੱਖ ਵਿੱਚ ਲੁਹਾਰਾ ਅਤੇ ਆਸ – ਪਾਸ ਦੇ ਇਲਾਕੇ ਦੇ ਨਿਵਾਸੀਆਂ ਨੂੰ ਬਿਜਲੀ ਸਬੰਧੀ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਵੇਗੀ ।

Share and Enjoy !

Shares

About Post Author

Leave a Reply

Your email address will not be published. Required fields are marked *