ਰੋਡ-ਸ਼ੋਅ ਵਿੱਚ ਸ਼ਾਮਲ ਹਜਾਰਾਂ ਲੋਕਾਂ ਨੇ ਕੀਤਾ ਦਾਅਵਾ ਮਨਜੀਤ ਕੌਰ ਦੀ ਜਿੱਤ ਦਾ ਦਾਅਵਾ
ਲੁਧਿਆਣਾ, 19 ਦਸੰਬਰ (ਦੀਪਕ ਸਾਥੀ)। ਵਾਰਡ ਨੰਬਰ 49 ਤੋਂ ਆਜਾਦ ਤੌਰ ਤੇ ਚੋਣ ਮੈਦਾਨ ਵਿੱਚ ਕਿਸਮਤ ਆਜਮਾ ਰਹੀ ਮਨਜੀਤ ਕੌਰ ਸੇਵਕ ਦੇ ਹੱਕ ਵਿੱਚ ਵੀਰਵਾਰ ਨੂੰ ਇਲਾਕੇ ਦੇ ਲੋਕਾਂ ਵੱਲੋਂ ਰੋਡ ਸ਼ੋਅ ਕੱਢਿਆ ਗਿਆ। ਰੋਡ ਸ਼ੋਅ ਵਿੱਚ ਸ਼ਾਮਲ ਹਜਾਰਾਂ ਲੋਕਾਂ ਨੇ ਮਨਜੀਤ ਕੌਰ ਸੇਵਕ ਦੀ ਜਿੱਤ ਹੋਣ ਦੇ ਸਪੱਸ਼ਟ ਸੰਕੇਤ ਦਿੱਤੇ।
ਮਨਜੀਤ ਕੌਰ ਸੇਵਕ ਦੇ ਬੇਟੇ ਜਤਿੰਦਰ ਸਿੰਘ ਸੇਵਕ ਨੇ ਦੱਸਿਆ ਕਿ ਰੋਡ ਸ਼ੋਅ ਵਿੱਚ ਵਾਰਡ ਨੰਬਰ 49 ਦੇ ਓਹੀ ਹਜਾਰਾਂ ਲੋਕ ਸ਼ਾਮਲ ਹੋਏ, ਜੋ ਇਸ ਵਾਰਡ ਦੇ ਵੋਟਰ ਹਨ। ਜਦਕਿ ਦੂਜੀਆਂ ਪਾਰਟੀਆਂ ਵੱਲੋਂ ਕੱਢੇ ਗਏ ਰੋਡ ਸ਼ੋਅ ਵਿੱਚ ਬਾਹਰੋਂ ਲੋਕਾਂ ਨੂੰ ਲਿਆ ਕੇ ਭੀੜ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਜਤਿੰਦਰ ਸੇਵਕ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਜਦੋਂ ਆਮ ਆਦਮੀ ਪਾਰਟੀ ਨੇ ਟਿਕਟ ਕੱਟ ਦਿੱਤੀ ਤਾਂ ਅਸੀਂ ਚੋਣ ਲੜਨਾ ਨਹੀਂ ਚਾਹੁੰਦੇ ਸਾਂ। ਪਰ ਵਾਰਡ ਦੇ ਸੈਕੜੇ ਲੋਕ ਇਕੱਠੇ ਹੋ ਕੇ ਸਾਡੇ ਘਰ ਪਹੁੰਚੇ ਅਤੇ ਸਾਨੂੰ ਅਪੀਲ ਕੀਤੀ ਕਿ ਵਾਰਡ ਦੇ ਸਾਰੇ ਲੋਕ ਸੇਵਕ ਪਰਿਵਾਰ ਦੇ ਨਾਲ ਹਨ। ਇਸ ਕਾਰਣ ਉਹਨਾਂ ਨੂੰ ਚੋਣ ਜਰੂਰ ਲੜਨੀ ਚਾਹੀਦੀ ਹੈ। ਲੋਕਾਂ ਵੱਲੋਂ ਕੀਤੀ ਗਈ ਅਪੀਲ ਸਾਰਥਕ ਹੋ ਰਹੀ ਹੈ ਅਤੇ ਪੂਰੇ ਵਾਰਡ ਦੇ ਲੋਕ ਉਹਨਾਂ ਦੇ ਪਰਿਵਾਰ ਦਾ ਸਮਰਥਨ ਕਰ ਰਹੇ ਹਨ। ਹਰ ਚੋਣ ਮੀਟਿੰਗ ਵਿੱਚ ਸੈਕੜੇ ਲੋਕ ਇਕੱਠਾ ਹੋ ਰਹੇ ਹਨ ਅਤੇ ਅੱਜ ਦੇ ਰੋਡ ਸ਼ੋਅ ਵਿੱਚ ਹਜਾਰਾਂ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਦੇਖ ਕੇ ਅਹਿਸਾਸ ਹੋ ਗਿਆ ਕਿ ਵਾਰਡ ਦੇ ਲੋਕ ਸੇਵਕ ਪਰਿਵਾਰ ਨੂੰ ਕਿੰਨਾ ਪਿਆਰ ਕਰਦੇ ਹਨ।
ਜਤਿੰਦਰ ਸੇਵਕ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਵਾਰਡ ਦੇ ਲੋਕਾਂ ਦੇ ਦੁਖ-ਸੁਖ ਵਿੱਚ ਸ਼ਾਮਲ ਹੋ ਕੇ ਉਹਨਾਂ ਦੀ ਸੇਵਾ ਕਰਦੇ ਆ ਰਹੇ ਹਨ। ਜਿਸਦਾ ਫਲ ਸਾਨੂੰ ਚੋਣ ਦੌਰਾਨ ਮਿਲ ਰਹੇ ਲੋਕਾਂ ਦੇ ਪਿਆਰ ਤੇ ਸਨਮਾਨ ਦੇ ਰੂਪ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਜਤਿੰਦਰ ਸੇਵਕ ਨੇ ਅਪੀਲ ਕੀਤੀ ਕਿ ਸਾਰੇ ਲੋਕ 21 ਦਸੰਬਰ ਨੂੰ ਲੈਟਰ ਬਾਕਸ ਦਾ ਬਟਨ ਦਬਾ ਕੇ ਉਹਨਾਂ ਨੂੰ ਨਗਰ ਨਿਗਮ ਹਾਊਸ ਵਿੱਚ ਬਤੌਰ ਕੌਂਸਲਰ ਜਾਣ ਦਾ ਮੌਕਾ ਦੇਣ। ਤਾਂ ਜੋ ਉਹ ਇਲਾਕੇ ਵਿੱਚ ਕੀਤੀ ਜਾ ਰਹੀ ਸੇਵਾ ਨੂੰ ਲਗਾਤਾਰ ਜਾਰੀ ਰੱਖ ਸਕਣ।