ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ ਭਾਵਾਧਸ ਦਾ ਆਦਿ ਧਰਮ ਮਹਾਂਪਰਵ

Share and Enjoy !

Shares

 

ਲੁਧਿਆਣਾ (ਰਾਜਕੁਮਾਰ ਸਾਥੀ)। ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦਾ 61ਵਾਂ ਸਥਾਪਨਾ ਦਿਵਸ ਆਦਿ ਧਰਮ ਮਹਾਂਪਰਵ ਦੇ ਰੂਪ ਵਿੱਚ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਭਗਵਾਨ ਵਾਲਮੀਕਿ ਤੀਰਥ ਵਿਖੇ ਸਤਿਸੰਗ ਕੀਤਾ ਗਿਆ। ਇਸਤੋਂ ਬਾਅਦ ਭਾਵਾਧਸ ਦੇ ਧਰਮ ਗੁਰੂ ਸਵਾਮੀ ਚੰਦਰਪਾਲ ਅਨਾਰੀਆ ਨੇ ਪ੍ਰਵਚਨਾਂ ਦੀ ਅੰਮ੍ਰਿਤ ਵਰਖਾ ਕੀਤੀ। ਉਹਨਾਂ ਕਿਹਾ ਕਿ ਭਗਵਾਨ ਵਾਲਮੀਕਿ ਮਨ ਵਿਜੇਤਾ ਤੇ ਲਕਸ਼ੈ ਪੂਰਤਿਕ ਹਨ। ਜਿਹੜਾ ਵੀ ਭਗਤ ਇਹਨਾਂ ਦੀ ਬੰਦਗੀ ਕਰਦਾ ਹੈ, ਉਸ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਹਨ ਅਤੇ ਉਸਨੂੰ ਸਮਾਜ ਵਿੱਚ ਉੱਚ ਸਥਾਨ ਪ੍ਰਾਪਤ ਹੁੰਦਾ ਹੈ। ਉਹਨਾਂ ਕਿਹਾ ਕਿ ਇਹ ਦਿਨ ਵਾਲਮੀਕਿ ਸਮਾਜ ਲਈ ਬਹੁਤ ਮਹੱਤਵ ਰਖਦਾ ਹੈ। ਇਸ ਕਾਰਣ ਹਰ ਸਾਲ ਇਸ ਤਰੀਕ ਨੂੰ ਦੇਸ਼ ਭਰ ਦਾ ਵਾਲਮੀਕਿ ਸਮਾਜ ਭਗਵਾਨ ਵਾਲਮੀਕਿ ਤੀਰਥ ਵਿਖੇ ਇਕੱਠਾ ਹੁੰਦਾ ਹੈ ਅਤੇ ਵਾਲਮੀਕਿ ਧਰਮ ਦੇ ਸੰਸਥਾਪਕਾਂ ਪ੍ਰਭੂ ਰਿਸ਼ੀਨਾਥ ਰਤਨਾਕਰ ਜੀ ਅਤੇ ਸਾਰਸ਼ਬਦਾਚਾਰੀਆ ਵਿਰੇਸ਼ ਵਿਕਲ ਜੀ ਮਹਾਰਾਜ ਨੂੰ ਯਾਦ ਕਰਕੇ ਉਹਨਾਂ ਨੂੰ ਨਮਨ ਕਰਦਾ ਹੈ। ਸੰਸਥਾ ਦੇ ਰਾਸ਼ਟਰੀ ਮੁੱਖ ਸੰਚਾਲਕ ਵਿਰੋਤੱਮ ਸ਼ਿਵ ਕੁਮਾਰ ਬਿਡਲਾ ਨੇ ਭਾਵਾਧਸ ਦੀ ਸਥਾਪਨਾ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸਮਾਜ ਦੇ ਬੁੱਧੀਜੀਵੀ ਅਤੇ ਸੰਤ ਮਹਾਂਪੁਰਸ਼ ਇਸ ਰੱਥ ਨੂੰ ਖਿੱਚਕੇ 61 ਸਾਲ ਤੱਕ ਲੈ ਆਏ ਹਨ ਅਤੇ ਅੱਗੇ ਦੀ ਜਿੰਮੇਵਾਰੀ ਨੌਜਵਾਨ ਪੀੜੀ ਦੀ ਹੈ ਕਿ ਉਹ ਵਾਲਮੀਕਿ ਧਰਮ ਦੀ ਸਥਾਪਨਾ ਕਰਨ ਵਾਲੇ ਸੰਤ-ਮਹਾਂਪੁਰਖਾਂ ਅਤੇ ਬੁੱਧੀਜੀਵੀਆਂ ਬਾਰੇ ਆਉਣ ਵਾਲੀ ਪੀੜੀ ਨੂੰ ਦੱਸਣ। ਰਾਸ਼ਟਰੀ ਨਿਰਦੇਸ਼ਰਕ ਵੀਰਸ਼੍ਰੇਸਠ ਨਰੇਸ਼ ਧੀਂਗਾਨ, ਵੀਰਸ਼੍ਰੇਸਠ ਪਿਆਰੇ ਲਾਲ ਅਨਜਾਨ ਅਤੇ ਵੀਰਸ਼੍ਰੇਸਠ ਪ੍ਰੇਮ ਲੁਹੇਰਾ ਨੇ ਸਾਰੇ ਦੇਸ਼ਵਾਸੀਆਂ ਨੂੰ ਆਦਿ ਧਰਮ ਮਹਾਂਪਰਵ ਦੀ ਵਧਾਈ ਦਿੱਤੀ। ਇਸ ਮੌਕੇ ਤੇ ਰਾਸ਼ਟਰੀ ਸੰਚਾਲਕ ਵੀਰਸ਼੍ਰੇਸਠ ਰਾਮ ਲਾਲ ਕਲਿਆਣ (ਹਰਿਆਣਾ), ਵੀਰ ਸ੍ਰੇਸ਼ਠ ਹੰਸ ਰਾਜ ਕਟਾਰੀਆ (ਉੱਤਰਾਖੰਡ), ਰਾਸ਼ਟਰੀ ਕਾਰਜਕਾਰੀ ਮਹਾਂਮੰਤਰੀ ਵੀਰਸ਼੍ਰੇਸਠ ਦਿਨੇਸ਼ ਗਹਲੋਤ (ਉੱਤਰ ਪ੍ਰਦੇਸ਼), ਰਾਸ਼ਟਰੀ ਪ੍ਰਚਾਰ ਮੰਤਰੀ ਬਨਵਾਰੀ ਲਾਲ ਚਾਂਵਰੀਆ (ਰਾਜਸਥਾਨ), ਵੀਰਸ਼੍ਰੇਸਠ ਧਰਮਵੀਰ ਅਨਾਰੀਆ, ਰਾਸ਼ਟਰੀ ਕੈਸ਼ੀਅਰ ਵੀਰਸ਼੍ਰੇਸਠ ਮਹੇਸ਼ ਦ੍ਰਾਵਿੜ (ਯਮੁਨਾ ਨਗਰ),  ਵੀਰਸ਼੍ਰੇਸਠ ਅਰਵਿੰਦ ਸੂਦ (ਨਜੀਬਾਬਾਦ). ਦਿੱਲੀ ਪ੍ਰਭਾਰੀ ਵੀਰ ਜੀਵਨ ਸਿੰਘ, ਪੰਜਾਬ ਪ੍ਰਭਾਰੀ ਵੀਰਸ਼੍ਰੇਸਠ ਸੂਰਤ ਸਿੰਘ, ਪੰਜਾਬ ਦੇ ਕਨਵੀਨਰ ਸੁਰਿੰਦਰ ਜਾਜਾ, ਵੀਰ ਸੁਰਿੰਦਰ ਮੱਟੂ, ਉੱਤਰ ਪ੍ਰਦੇਸ਼ ਦੇ ਕਨਵੀਨਰ ਵੀਰਸ਼੍ਰੇਸਠ ਵਿਨੋਦ ਵੈਦ, ਉੱਤਰਾਖੰਡ ਦੇ ਕਨਵੀਨਰ ਵੀਰਸ਼੍ਰੇਸਠ ਰਵਿੰਦਰ ਬੱਬਰ, ਪ੍ਰਭਾਰੀ ਸੋਹਨ ਸਿੰਘ, ਮਹਿਲਾ ਵਿੰਗ ਦੀ ਰਾਸ਼ਟਰੀ ਪ੍ਰਧਾਨ ਵੀਰਾਂਗੀਸ਼੍ਰੇਸਠ ਕਾਂਤਾਬੇਨ ਸੀ. ਗਰੀਅਲ (ਗੁਜਰਾਤ), ਰਾਜਸਥਾਨ ਦਾ ਕਨਵੀਨਰ ਵੀਰ ਵਿਕਾਸ ਨਰਵਾਰ, ਗੋਆ ਦੇ ਕਨਵੀਨਰ ਵੀਰ ਹਰੀਸ਼ ਰਿਵਾੜੀਕਰ ਅਤੇ ਗੁਜਰਾਤ ਦੇ ਕਨਵੀਨਰ ਵੀਰ ਸ਼ਸ਼ੀ ਭਾਈ ਸੋਲੰਕੀ, ਵੀਰ ਸ਼ਨੀ ਸਿਲੇਲਾਨ, ਵੀਰ ਸੰਤੋਸ਼ ਬਿਡਲਾ, ਵੀਰ ਕਪਿਲ ਪਹਿਵਾਲ, ਵੀਰ ਪ੍ਰਦੀਪ ਕੇਸਲਾ ਸਮੇਤ ਕਈ ਰਾਜਾਂ ਤੇ ਪ੍ਰਧਾਨ ਤੇ ਪ੍ਰਭਾਰੀ ਸਮੇਤ ਹਜਾਰਾਂ ਦੀ ਸੰਖਿਆਂ ਵਿੱਚ ਸੰਗਤ ਹਾਜਰ ਰਹੀ।

Share and Enjoy !

Shares

About Post Author

Leave a Reply

Your email address will not be published. Required fields are marked *