ਸੰਯੁਕਤ ਰਾਸ਼ਟਰ ਵੱਲੋਂ ਮਨਾਏ ਗਏ ਵਾਤਾਵਰਣ ਦਿਵਸ ਵਿੱਚ ਕੋਰੋਨਾ ਦੌਰਾਨ ਬਣੇ ਬਾਇਓ–ਮੈਡੀਕਲ ਵੇਸਟ ਤੇ ਹੋਈ ਚਰਚਾ
ਲੁਧਿਆਣਾ (ਰਾਜਕੁਮਾਰ ਸਾਥੀ) । ਕੋਰੋਨਾ ਮਹਾਂਮਾਰੀ ਦੌਰਾਨ ਤਿਆਰ ਹੋਏ ਖਤਰਨਾਕ ਬਾਇਓ–ਮੈਡੀਕਲ ਵੇਸਟ ਨੂੰ ਲੈ ਕੇ ਸੰਸਾਰ ਪੱਧਰ ਤੇ ਚਿੰਤਾ ਜਾਹਿਰ ਕੀਤੀ ਜਾ ਰਹੀ ਹੈ। ਦੋ ਦਿਨ ਪਹਿਲਾਂ ਸੰਯੁਕਤ ਰਾਸ਼ਟਰ ਇਨਵਾਇਰਮੈਂਟਲ ਪ੍ਰੋਗਰਾਮ (ਯੂਐਨਈਪੀ) ਵੱਲੋਂ ਮਨਾਏ ਗਏ ਸੰਸਾਰ ਵਾਤਾਵਰਣ ਦਿਵਸ ਦੌਰਾਨ ਪੈਨਲ ਵਿੱਚ ਸ਼ਾਮਿਲ ਸੰਯੁਕਤ ਰਾਸ਼ਟਰ ਉਦਯੋਗਿਕ ਵਿਕਾਸ ਸੰਗਠਨ (ਯੂਨੀਡੋ) ਦੇ ਰਾਜ ਤਕਨੀਕੀ ਸਲਾਹਕਾਰ ਅਤੇ ਫੋਰਟਿਸ ਹਸਪਤਾਲ ਲੁਧਿਆਣਾ ਦੇ ਸੀਨੀਅਰ ਗੈਸਟ੍ਰੋਇੰਟਰੋਲੋਜਿਸਟ ਡਾ. ਰਾਜੂ ਸਿੰਘ ਛੀਨਾ ਨੇ ਬਾਇਓ–ਮੈਡੀਕਲ ਵੇਸਟ ਤੇ ਚਰਚਾ ਕੀਤੀ।
ਡਾ. ਛੀਨਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਉਹਨਾਂ ਨੇ ਕੋਵਿਡ-19 ਬਾਇਓ–ਮੈਡੀਕਲ ਵੇਸਟ ਨੂੰ ਲੈ ਕੇ ਪੰਜਾਬ ਦੀ ਮੌਜੂਦਾ ਹਾਲਤ ਬਾਰੇ ਚਰਚਾ ਕੀਤੀ। ਕਿਓੱਕਿ ਪੰਜਾਬ ਵਿੱਚ ਇੱਕ ਦਿਨ ਵਿੱਚ 4-5 ਟਨ ਕੋਵਿਡ-19 ਬਾਇਓ ਮੈਡੀਕਲ ਵੇਸਟ ਨਿਕਲਦਾ ਹੈ। ਇਸਦੇ ਨਿਪਟਾਰੇ ਲਈ ਸਹੀ ਮੈਨੇਜਮੇਂਟ ਦੀ ਜਰੂਰਤ ਹੈ। ਭਾਰਤ ਵਿੱਚ ਬਾਇਓ ਮੈਡੀਕਲ ਵੇਸਟ ਮੈਨੇਜਮੇਂਟ ਨੂੰ ਲੈ ਕੇ ਯੂਨੀਡੋ ਲੰਬੇ ਸਮੇਂ ਤੋ ਕੰਮ ਕਰ ਰਹੀ ਹੈ। ਉਹਨਾਂ ਦੱਸਿਆ ਕਿ ਹਸਪਤਾਲਾਂ ਨੂੰ ਬਾਇਓ ਮੈਡੀਕਲ ਵੇਸਟ ਨੂੰ ਲੈ ਕੇ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਈ–ਲਰਨਿੰਗ ਪੋਰਟਲ ਲਾਂਚ ਕੀਤਾ ਗਿਆ ਹੈ। ਜਿਸ ਵਿੱਚ ਹਸਪਤਾਲਾਂ ਨੂੰ ਬਾਇਓ ਮੈਡੀਕਲ ਵੇਸਟ ਦੇ ਨਿਪਟਾਰੇ ਦੇ ਤਰੀਕੇ ਸਿਖਾਏ ਜਾਣਗੇ। ਡਾ. ਛੀਨਾ ਨੇ ਮਹਾਂਮਾਰੀ ਦੌਰਾਨ ਮਾਸਕ ਦੇ ਗਲੱਬਸ ਦੇ ਨਿਪਟਾਰੇ ਲਈ ਯੂਨੀਡੋ ਦੇ ਪ੍ਰੋਜੈਕਟ ਅਫਸਰ ਅਰਜੁਨ ਸਰੀਨ ਤੇ ਚੈਤਨਿਆ ਸ਼ਰਮਾ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਵੀ ਦੱਸਿਆ। ਪੈਨਲ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਡਾ. ਰੋਡਰਿਕੋ ਐਚ.ਓਫਰਿਨ, ਯੂਐਨਪੀਈ ਦੇ ਮੁਖੀ ਅਤੁਲ ਬਗਈ, ਯੂਨੀਡੋ ਦੇ ਰਿਜਨਲ ਹੈਡ ਡਾ. ਰੇਨੇ, ਐਮਓਈਐਫਸੀਸੀ ਦੇ ਜੁਆਇੰਟ ਸਕੱਤਰ ਨਰੇਸ਼ ਪਾਲ ਗੰਗਵਾਰ, ਸੀਪੀਸੀਬੀ ਦੇ ਮੈਂਬਰ ਸਕੱਤਰ ਡਾ. ਪ੍ਰਸ਼ਾਂਤ ਗਰਗਵਾ ਅਤੇ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਤਕਨੀਕੀ ਸਲਾਹਕਾਰ ਸ਼ਾਮਿਲ ਰਹੇ। ਡਾ. ਪ੍ਰਸ਼ਾਂਤ ਨੇ ਬਾਇਓ ਮੈਡੀਕਲ ਵੇਸਟ ਨੂੰ ਲੈ ਕੇ ਯੂਨੀਡੋ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਡਾ. ਰੇਨੇ ਨੇ ਪੰਜਾਬ, ਗੁਜਰਾਤ, ਮਹਾਰਾਸ਼ਟਰ, ਉੜੀਸਾ ਤੇ ਕਰਨਾਕਟ ਵਿੱਚ ਚਲ ਰਹੇ ਪ੍ਰੋਜੈਕਟਾਂ ਬਾਰੇ ਦੱਸਿਆ। ਪੈਨਲ ਡਿਸਕਸ਼ਨ ਦੌਰਾਨ ਸਾਰੇ ਪੈਨਲਿਸਟਾਂ ਨੇ ਬਾਇਓ ਮੈਡੀਕਲ ਵੇਸਟ ਦੇ ਨਿਪਟਾਰੇ ਲਈ ਸਹੀ ਮੈਨੇਜਮੇਂਟ ਪ੍ਰਣਾਲੀ ਅਪਨਾਉਣ ਤੇ ਜੋਰ ਦਿੱਤਾ। ਫੋਰਟਿਸ ਹਸਪਤਾਲ ਲੁਧਿਆਣਾ ਦੇ ਜੋਨਲ ਡਾਇਰੈਕਟਰ ਡਾ. ਵਿਸ਼ਵਦੀਪ ਗੋਇਲ ਨੇ ਪੈਨਲ ਦਾ ਮੈਂਬਰ ਬਨਣ ਤੇ ਡਾ. ਛੀਨਾ ਨੂੰ ਵਧਾਈ ਦਿੰਦੇ ਹੋਏ ਉਹਨਾਂ ਵੱਲੋਂ ਵਾਤਾਵਰਣ ਰੱਖਿਆ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ।