ਚੇਅਰਪਰਸਨ ਬਿੰਦਰਾ ਨੇ ਲੁਧਿਆਣਾ ਦੇ ਖੇਡ ਕੋਚਾਂ ਨਾਲ ਕੀਤੀ ਮੀਟਿੰਗ

Share and Enjoy !

Shares

ਚੇਅਰਪਰਸਨ ਬਿੰਦਰਾ ਨੇ ਲੁਧਿਆਣਾ ਦੇ ਖੇਡ ਕੋਚਾਂ ਨਾਲ ਕੀਤੀ ਮੀਟਿੰਗ

ਲੁਧਿਆਣਾ (ਰਾਜਕੁਮਾਰ ਸਾਥੀ) । ਪੰਜਾਬ ਯੁਵਾ ਵਿਕਾਸ ਬੋਰਡ  ਦੇ ਚੇਅਰਪਰਸਨ ਇੰਜੀਨੀਅਰ ਸੁਖਵਿੰਦਰ ਸਿੰਘ ਬਿੰਦਰਾ ਨੇ ਜ਼ਿਲ੍ਹੇ ਦੇ ਕੋਚਾਂ ਨਾਲ ਮੀਟਿੰਗ ਕਰਕੇ ਯੋਗ ਵਿਅਕਤੀਆਂ ਨੂੰ ਖੇਡ ਕਿੱਟਾਂ ਦੀ ਵੰਡ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਇੰਜੀਨੀਅਰ ਬਿੰਦਰਾ ਨੇ ਕਿਹਾ ਕਿ ਇਸ ਮੁਲਾਕਾਤ ਦਾ ਮੁੱਖ ਉਦੇਸ਼ ਯੋਗ ਨੌਜਵਾਨਾਂ ਨੂੰ ਸਪੋਰਟਸ ਕਿੱਟਾਂ ਵੰਡ ਕੇ, ਖੇਡਾਂ ਵੱਲ ਅੱਗੇ ਵਧਣ ਲਈ ਉਤਸ਼ਾਹਤ ਕਰਨਾ ਹੈ ਤਾਂ ਜੋ ਖੇਡਾਂ ਦੇ ਖੇਤਰ ਵਿੱਚ ਆਪਣੇ ਸੂਬੇ ਦਾ ਨਾਮ ਰੋਸ਼ਨ ਕੀਤਾ ਜਾ ਸਕੇ। ਬਿੰਦਰਾ ਨੇ ਨੌਜਵਾਨਾਂ ਅਤੇ ਖਿਡਾਰੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਦਿਆਂ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਉਨ੍ਹਾਂ ਨੂੰ ਪੰਜਾਬ ਯੁਵਕ ਵਿਕਾਸ ਬੋਰਡ ਦਾ ਕਾਰਜਭਾਰ ਸੌਂਪਿਆ ਹੈ, ਉਨ੍ਹਾਂ ਦੀ ਯੋਗ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਪੂਰੀ ਤਨਦੇਹੀ ਨਾਲ ਨਿਭਾਉਣਗੇ। ਚੇਅਰਪਰਸਨ ਇੰਜੀ. ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਉਹ ਸਮੁੱਚੇ ਸੂਬੇ ਦੇ ਨੌਜਵਾਨਾਂ ਦੇ ਸਹਿਯੋਗ ਲਈ ਤੱਤਪਰ ਹਨ ਅਤੇ ਉਹਨਾਂ ਦੇ ਚੰਗੇਰੇ ਅਤੇ ਉੱਜਲ ਭਵਿੱਖ ਲਈ ਦ੍ਰਿੜ ਸੰਕਲਪ ਹਨ। ਚੇਅਰਪਰਸਨ ਇੰਜੀ. ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸੂਬੇ ਦੇ ਸਮੁੱਚੇ ਜਿਲ੍ਹਿਆਂ ਦਾ ਦੌਰਾ ਕਰਨ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਜਿਲ੍ਹਾ ਮੋਹਾਲੀ ਤੋਂ ਸ਼ੁਰੂ ਕਰਕੇ ਲੁਧਿਆਣਾ, ਸ਼੍ਰੀ ਫ਼ਤਿਹਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਵੱਲ ਲੈ ਕੇ ਜਾ ਰਹੇ ਹਨ। ਇਸ ਮੀਟਿੰਗ ਵਿੱਚ ਰਵਿੰਦਰ ਸਿੰਘ, ਜਿਲ੍ਹਾ ਖੇਡ ਅਫ਼ਸਰ, ਸੰਜੀਵ ਕੁਮਾਰ (ਐਥਲੈਟਿਕ ਕੋਚ), ਗੁਰਜੀਤ ਸਿੰਘ (ਸ਼ੂਟਿੰਗ ਕੋਚ), ਭੁਪਿੰਦਰ ਸਿੰਘ (ਜਿਮਨਾਸਟਿਕ ਕੋਚ) ਪ੍ਰੇਮ ਸਿੰਘ (ਜਿਮਨਾਸਟਿਕ ਕੋਚ), ਨਵਦੀਪ ਜਿੰਦਲ (ਜੂਡੋ ਕੋਚ), ਨਿਰਮਲਜੀਤ ਕੌਰ (ਸਾਫਟਬਾਲ ਕੋਚ), ਸਲੋਨੀ (ਬਾਸਕਟਬਾਲ ਕੋਚ), ਸ਼ੈਲਜਾ (ਜਿਸਨਾਸਟਿਕ ਕੋਚ), ਕੁਲਦੀਪ ਚੁੱਘ (ਲਾੱਨ ਟੈਨਿਸ), ਸੁਖਮੰਦਰ ਸਿੰਘ (ਰੈਸਲਿੰਗ ਕੋਚ) ਇਸ ਮੀਟਿੰਗ ਵਿੱਚ ਸ਼ਾਮਿਲ ਸਨ।

Share and Enjoy !

Shares

About Post Author

Leave a Reply

Your email address will not be published. Required fields are marked *