ਗਠੀਆ ਦੀ ਚਪੇਟ ਵਿੱਚ ਹੈ ਦੇਸ਼ ਦੀ 15 ਫੀਸਦੀ ਆਬਾਦੀ – ਡਾ. ਮਾਥੁਰ

Share and Enjoy !

Shares

ਗਠੀਆ ਦੀ ਚਪੇਟ ਵਿੱਚ ਹੈ ਦੇਸ਼ ਦੀ 15 ਫੀਸਦੀ ਆਬਾਦੀ – ਡਾ. ਮਾਥੁਰ

ਨੌਜਵਾਨਾਂ ਵਿੱਚ ਵੀ ਵਧ ਰਹੀ ਹੈ ਗਠੀਆ ਦੀ ਬੀਮਾਰੀ, ਸ਼ੁਗਰ ਤੇ ਹਾਈਪਰਟੈਂਸ਼ਨ ਨਾਲ ਵੀ ਹੋ ਸਕਦਾ ਹੈ ਗਠੀਆ

ਲੁਧਿਆਣਾ। ਭਾਵੇਂ ਅਸੀਂ ਤੇਜੀ ਨਾਲ ਆਧੁਨਿਕਤਾ ਵੱਲ ਜਾ ਰਹੇ ਹਾਂ, ਪਰੰਤੁ ਫਿਰ ਵੀ ਕੁਝ ਪੁਰਾਣੀਆਂ ਬੀਮਾਰੀਆਂ ਸਾਡਾ ਪਿੱਛਾ ਨਹੀਂ ਛੱਡ ਰਹੀਆਂ। ਇਹਨਾਂ ਵਿੱਚੋਂ ਇਕ ਬੀਮਾਰੀ ਹੈ ਗਠੀਆ। ਪਹਿਲਾਂ ਇਹ ਸਿਰਫ ਵੱਡੀ ਉਮਰ ਵਿੱਚ ਹੀ ਸਾਹਮਣੇ ਆਉਂਦੀ ਸੀ, ਪਰੰਤੁ ਅੱਜਕਲ ਨੌਜਵਾਨਾਂ ਵਿੱਚ ਹੀ ਇਹ ਬੀਮਾਰੀ ਦੇਖੀ ਜਾ ਸਕਦੀ ਹੈ।
ਵਿਸ਼ਵ ਗਠੀਆ ਦਿਵਸ ਦੇ ਮੌਕੇ ਤੇ ਜਾਗਰੂਕਤਾ ਲੈਕਚਰ ਦੌਰਾਨ ਲੁਧਿਆਣਾ ਮੈਡੀਵੇਜ ਦੇ ਆਰਥੋਪੈਡਿਕ ਸਰਜਨ ਡਾ. ਸਰਵੇਸ਼ ਮਾਥੁਰ ਨੇ ਕਿਹਾ ਕਿ ਆਮ ਤੌਰ ਤੇ ਪਿਊਰਨ ਨਾਮਕ ਪ੍ਰੋਟੀਨ ਦੇ ਮੈਟਾਬੋਲੀਜਮ ਦੇ ਕਾਰਣ ਗਠੀਆ ਰੋਗ ਹੁੰਦਾ ਹੈ। ਖੂਨ ਵਿੱਚ ਯੂਰਿਕ ਐਸਿਡ ਦੀ ਮਾਤਰਾ ਵਧ ਜਾਂਦੀ ਹੈ। ਵਿਅਕਤੀ ਥੋੜੀ ਦੇਰ ਬੈਠਦਾ ਜਾਂ ਸੌਂਦਾ ਹੈ ਤਾਂ ਇਹ ਯੂਰਿਕ ਐਸਿਡ ਜੋੜਾਂ ਵਿੱਚ ਇਕੱਠਾ ਹੋ ਜਾਂਦਾ ਹੈ। ਜੋ ਅਚਾਨਕ ਚੱਲਣ ਜਾਂ ਉੱਠਣ ਵੇਲੇ ਤਕਲੀਫ ਦਿੰਦਾ ਹੈ। ਇਸ ਪਾਸੇ ਧਿਆਨ ਨਾ ਦੇਣ ਤੇ ਚੂਲਾ ਜਾ ਗੋਡਾ ਬਦਲਣ ਦੀ ਲੋੜ ਵੀ ਪੈ ਜਾਂਦੀ ਹੈ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਦੇਸ਼ ਦੀ 15 ਫੀਸਦੀ ਆਬਾਦੀ ਗਠਿਆ ਦੀ ਚਪੇਟ ਵਿੱਚ ਹੈ, ਪਹਿਲਾਂ ਇਸਨੂੰ ਬਜੁਰਗਾਂ ਦੀ ਬੀਮਾਰੀ ਕਿਹਾ ਜਾਂਦਾ ਸੀ, ਪਰੰਤੁ ਅੱਜ-ਕੱਲ 25 ਤੋਂ 30 ਸਾਲ ਦੇ ਨੌਜਵਾਨ ਵ ਰੂਮੇਟੋਇਡ ਆਰਥਰਾਇਟਸ ਦੀ ਚਪੇਟ ਵਿੱਚ ਆ ਰਹੇ ਹਨ।

ਉਹਨਾਂ ਕਿਹਾ ਕਿ ਸਾਰੇ ਜੋੜਾਂ ਦਾ ਦਰਦ ਗਠੀਆ ਨਹੀਂ ਹੁੰਦਾ। ਜਦਕਿ ਕੈਂਸਰ ਤੇ ਥਾਇਰਾਇਡ ਵਰਗੀਆਂ ਬੀਮਾਰੀਆਂ ਵਿੱਚ ਵੀ ਗਠੀਅ ਹੋ ਸਕਦਾ ਹੈ। ਜੋੜਾਂ ਤੇ ਸ਼ਰੀਰ ਵਿੱਚ ਅਕੜਨ ਹੋਵੇ ਤਾਂ ਇਸਨੂੰ ਨਜਰ ਅੰਦਾਜ ਨਹੀਂ ਕਰਨਾ ਚਾਹੀਦਾ। ਕਿਓੰਕਿ ਇਹ ਗਠੀਆ ਹੋ ਸਕਦਾ ਹੈ। ਅਜਿਹਾ ਹੋਣ ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਰੋਜਾਨਾ ਦੀਆਂ ਗਤੀਵਿਧੀਆਂ, ਖਾਣ-ਪੀਣ ਦੀਆਂ ਆਦਤਾਂ ਬਦਲ ਕੇ ਅਤੇ ਕਸਰਤ ਅਪਣਾਕੇ ਇਸ ਬੀਮਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਹਥੇਲੀ, ਉਂਗਲੀਆਂ, ਕੂਹਣੀ, ਗੋਡਾ ਤੇ ਚੂਲੇ ਦੇ ਜੋੜ ਵਿੱਚ ਸੱਟ ਲੱਗਣ ਤੋਂ ਬਚਾਉਣਾ ਚਾਹੀਦਾ ਹੈ। ਗਲਤ ਤਰੀਕੇ ਨਾਲ ਉੱਠਣਾ-ਬੈਠਣਾ ਅਤੇ ਸੌਣ ਦੀ ਆਦਤ ਨਾਂ ਪਾਓ। ਮੋਟਾਪੇ ਨਾਲ ਹੋਣ ਵਾਲੀ ਸ਼ੁਗਰ ਤੇ ਹਾਈਪਰਟੈਂਸ਼ਨ ਵੀ ਗਠੀਆ ਦਾ ਕਾਰਣ ਬਣ ਸਕਦੀ ਹੈ। ਸਿਗਰੇਟਨੋਸ਼ੀ ਨੂੰ ਛੱਡ ਕੇ, ਕੈਲਸ਼ੀਅਮ ਤੇ ਵਿਟਾਮਿਨ ਡੀ ਨਾਲ ਭਰਪੂਰ ਡਾਈਟ ਲੈਣ ਨਾਲ ਗਠੀਆ ਨੂੰ ਦੂਰ ਰੱਖਿਆ ਜਾ ਸਕਦਾ ਹੈ। ਵਾਰ-ਵਾਰ ਵਾਇਰਲ ਅਤੇ ਬੈਕਟੀਰੀਅਲ ਇਨਫੈਕਸ਼ਨ ਹੋਣਾ ਵੀ ਗਠੀਆ ਜਾ ਕਾਰਣ ਬਣ ਸਕਦਾ ਹੈ। ਪੈਸਟੀਸਾਈਡ ਤੋਂ ਬਚਣ ਲਈ ਫਲ ਤੇ ਸਬਜੀਆਂ ਹਮੇਸ਼ਾ ਧੋ ਕੇ ਖਾਣੀਆਂ ਚਾਹੀਦੀਆਂ ਹਨ। ਪਰਿਵਾਰਿਕ ਹਿਸਟ੍ਰੀ ਹੋਣ ਤੇ ਕਈ ਕੇਸਾਂ ਵਿੱਚ ਇਹ ਬੀਮਾਰੀ ਜਮਾਂਦਰੂ ਵੀ ਹੋ ਸਕਦੀ ਹੈ। ਹਸਪਤਾਲ ਦੇ ਚੇਅਰਮੈਨ ਭਗਵਾਨ ਸਿੰਘ ਭਾਊ ਨੇ ਦੱਸਿਆ ਕਿ ਉਹਨਾਂ ਦੇ ਹਸਪਤਾਲ ਵਿੱਚ ਇਸ ਬੀਮਾਰੀ ਦਾ ਪੂਰਾ ਇਲਾਜ ਉਪਲਬਧ ਹੈ।

Share and Enjoy !

Shares

About Post Author

Leave a Reply

Your email address will not be published. Required fields are marked *