ਐਚ.ਆਈ.ਵੀ. ਏਡਜ਼ ਪ੍ਰਤੀ ਜਾਗਰੁਕਤਾ ਲਈ ਰੀਲ ਮੇਕਿੰਗ ਮੁਕਾਬਲੇ ਕਰਵਾਏ

Share and Enjoy !

Shares

ਲੁਧਿਆਣਾ (ਦੀਪਕ ਸਾਥੀ)। ਡਾਇਰੈਕਟਰ, ਯੁਵਕ  ਸੇਵਾਵਾਂ, ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਪੰਜਾਬ ਰਾਜ਼ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਸ੍ਰ: ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਲੁਧਿਆਣਾ ਦੀ ਅਗਵਾਈ ਹੇਠ ਐਚ.ਆਈ.ਵੀ. ਏਡਜ਼ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੁਕਤਾ ਪੈਦਾ ਕਰਨ ਲਈ ਐਸ.ਸੀ.ਡੀ ਸਰਕਾਰੀ ਕਾਲਜ਼, ਲੁਧਿਆਣਾ ਵਿਖੇ ਬੀਤੇ ਕੱਲ੍ਹ ਰੈਡ ਰੀਬਨ ਕਲੱਬਾਂ ਦੇ ਕਲਸਟਰ ਪੱਧਰ ਦੇ ਰੀਲ ਮੇਕਿੰਗ ਮੁਕਾਬਲੇ ਕਰਵਾਏ ਗਏ।


ਲੁਧਿਆਣਾ ਕਲਸਟਰ ਵਿੱਚ ਲੁਧਿਆਣਾ, ਮੋਗਾ, ਫਿਰੋਜ਼ਪੁਰ, ਫਾਜਿਲਕਾ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਸ਼ਾਮਿਲ ਹੋਏ। ਹਰ ਜ਼ਿਲ੍ਹੇ ਤੋਂ ਪਹਿਲੇ ਤਿੰਨ ਸਥਾਨ ‘ਤੇ ਆਉਣ ਵਾਲੀਆ ਰੀਲਾਂ ਨੂੰ ਵਿਚਾਰਿਆ ਗਿਆ ਅਤੇ ਕਲਸਟਰ ਪੱਧਰ ‘ਤੇ ਨਤੀਜ਼ਾ ਕੱਢਿਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਿਸੀਪਲ ਸ਼੍ਰੀਮਤੀ ਤਨਵੀਰ ਲਿਖਾਰੀ ਨੇ ਕੀਤੀ ਤੇ ਉਨ੍ਹਾਂ ਵਿਅਿਾਰਥੀਆਂ ਦੀ ਹੋਸਲਾ ਅਫਜ਼ਾਈ ਕਰਦਿਆਂ ਸੁੱਭਕਾਮਨਾਵਾਂ ਦਿੱਤੀਆਂ ਤੇ ਭਵਿੱਖ ਵਿੱਚ ਹੋਰ ਚੰਗਾ ਕਰਨ ਲਈ ਪ੍ਰੇਰਿਤ ਕੀਤਾ।

ਇਸ ਮੋਕੇ ਕਰਵਾਏ ਗਏ ਰੀਲ ਮੇਕਿੰਗ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ, ਦੂਸਰਾ ਸਥਾਨ ਸਰਕਾਰੀ ਕਾਲਜ਼ (ਲੜਕੀਆਂ) ਲੁਧਿਆਣਾ ਅਤੇ ਤੀਜ਼ਾ ਸਥਾਨ ਲਾਲਾ ਲਾਜ਼ਪਤ ਰਾਏ ਡੀ.ਏ.ਵੀ ਕਾਲਜ਼, ਜਗਰਾਉਂ ਨੇ ਹਾਸਲ ਕੀਤਾ।ਇਨ੍ਹਾ ਜੇਤੂਆਂ ਨੂੰ ਕ੍ਰਮਵਾਰ 3000/-, 2000/- ਅਤੇ 1000/- ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੱਜ਼ਾਂ ਦੀ ਭੁਮਿਕਾ ਪ੍ਰੋ: ਗੀਤਾਂਜਲੀ, ਪ੍ਰੋ: ਈਰਾਦੀਪ ਅਤੇ ਪ੍ਰੋ: ਮੋਨਿਕਾ ਨੇ ਬਾਖੁਬੀ ਨਿਭਾਈ। ਅੰਤ ਵਿੱਚ ਸ੍ਰੀ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਲੁਧਿਆਣਾ ਨੇ ਇਸ ਪ੍ਰੋਗਰਾਮ ਵਿੱਚ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਲੱਗਭਗ 80 ਵਿਦਿਆਰਥੀਆਂ ਨੇ ਇਹ ਸਾਰਾ ਪ੍ਰੋਗਰਾਮ ਬੈਠ ਕੇ ਦੇਖਿਆ। ਇਸ ਮੌਕੇ ਪ੍ਰੋ: ਸ਼ੀਤਲ, ਸ਼੍ਰੀਮਤੀ ਜਸਵਿੰਦਰ ਕੋਰ, ਪ੍ਰੋ: ਨਿਸ਼ਾ ਸੰਗਵਾਲ ਆਦਿ ਸ਼ਾਮਲ ਸਨ।

Share and Enjoy !

Shares

About Post Author

Leave a Reply

Your email address will not be published. Required fields are marked *