ਇਕਾਂਤਵਾਸ ਸਮੇ ਵਰਤਣ ਵਾਲੀਆਂ ਸਾਵਧਾਨੀਆਂ ਸਬੰਧੀ ਵੀਡੀਓ ਰੀਲੀਜ
ਲੁਧਿਆਣਾ (ਰਾਜਕੁਮਾਰ ਸਾਥੀ)। ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਹੀਰੋ ਡੀ.ਐਮ.ਸੀ ਹਸਪਤਾਲ ਦੇ ਸੀਨੀਅਰ ਕਾਰਡੀਓਲੋਜਿਸਟ ਡਾ: ਬਿਸ਼ਵ ਮੋਹਨ ਦੀ ਇੱਕ ਵੀਡੀਓ ਜਾਰੀ ਕੀਤੀ, ਜਿਸ ਵਿੱਚ ਮਿਸ਼ਨ ਫਤਹਿ ਅਧੀਨ ਘਰ ਵਿੱਚ ਇਕਾਂਤਵਾਸ ਵੇਲੇ ਕੋਵਿਡ-19 ਬਿਮਾਰੀ ਨਾਲ ਨਜਿੰਠਣ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਹ ਵੀਡੀਓ ਏਡੀਸੀ (ਜਗਰਾਉਂ) ਡਾ. ਨੀਰੂ ਕਤਿਆਲ ਗੁਪਤਾ, ਡਾ: ਬਿਸ਼ਵ ਮੋਹਨ ਅਤੇ ਨੋਡਲ ਅਫਸਰ ਹੋਮ ਆਈਸੋਲੇਸ਼ਨ ਡਾ. ਪੁਨੀਤ ਜੁਨੇਜਾ ਨਾਲ ਆਪਣੇ ਦਫਤਰ ਵਿਖੇ ਰੀਲੀਜ਼ ਕੀਤੀ। ਕੋਵਿਡ-19 ਪੋਜ਼ਟਿਵ ਮਰੀਜ਼ ਜਿਨ•ਾਂ ਵਿੱਚ ਸੰਕੇਤਕ ਜਾਂ ਹਲਕੇ ਲੱਛਣ ਹਨ, ਲਈ ਘਰ ਵਿੱਚ ਇਕਾਂਤਵਾਸ ਇੱਕ ਵੱਡੀ ਰਾਹਤ ਹੈ, ਹਾਲਾਂਕਿ ਉਨ•ਾਂ ਨੂੰ ਘਰ ਵਿੱਚ ਇਕਾਂਤਵਾਸ ਹੋਣ ਸਮੇਂ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਹ ਵੀਡੀਓ ਏਡੀਸੀ ਡਾ. ਨੀਰੂ ਕਤਿਆਲ ਗੁਪਤਾ, ਡੀਪੀਆਰਓ ਅਤੇ ਡਾ: ਬਿਸ਼ਵ ਮੋਹਨ ਦਾ ਇੱਕ ਸਾਂਝਾ ਉਪਰਾਲਾ ਹੈ। ਇਸ ਵਿੱਚ ਡਾ. ਬਿਸਵ ਨੇ ਆਸਾਨ ਭਾਸ਼ਾ ਵਿੱਚ ਸਾਰੀਆਂ ਗੱਲਾਂ ਦੱਸੀਆਂ ਹਨ।