ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੀ ਸੂਬਾ ਪੱਧਰੀ ਪਲੇਠੀ ਮੀਟਿੰਗ

Share and Enjoy !

Shares

ਲੁਧਿਆਣਾ  (ਦੀਪਕ ਸਾਥੀ)। ਆਮ ਆਦਮੀ ਪਾਰਟੀ ਵੱਲੋਂ ਕਿਸਾਨੀ ਵਿੰਗ ’ਚ ਕੀਤੀਆਂ ਨਵੀਆਂ ਨਿਯੁਕਤੀਆਂ ਉਪਰੰਤ ‘ਆਪ’’ ਦੇ ਕਿਸਾਨੀ ਵਿੰਗ ਦੀ ਪਲੇਠੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਜਗਤਾਰ ਸਿੰਘ ਦਿਆਲਪੁਰਾ ਵਿਧਾਇਕ ਸਮਰਾਲਾ, ਪ੍ਰਭਾਰੀ ਸਮਿੰਦਰ ਸਿੰਘ ਖਿੰਡਾ ਚੇਅਰਮੈਨ ਪੰਜਾਬ ਐਗਰੋ ਕਾਰਪੋਰੇਸ਼ਨ ਅਤੇ ਬਲਵਿੰਦਰ ਸਿੰਘ ਝਾੜਵਾਂ ਜਨਰਲ ਸਕੱਤਰ ਕਿਸਾਨ ਵਿੰਗ ਪੰਜਾਬ ਦੀ ਅਗਵਾਈ ਹੇਠ ਲੁਧਿਆਣਾ ’ਚ ਹੋਈ । ਇਸ ਮੀਟਿੰਗ ’ਚ ਸੂਬਾ ਪੱਧਰ ਨੇ ਅਹੁਦੇਦਾਰਾਂ ਤੋਂ ਇਲਾਵਾਂ ਸਾਰੇ ਜ਼ਿਲ੍ਹਾ ਪ੍ਰਧਾਨ ਨੇ ਹਿੱਸਾ ਲਿਆ। ਪ੍ਰਭਾਰੀ ਸਮਿੰਦਰ ਸਿੰਘ ਖਿੰਡਾ ਚੇਅਰਮੈਨ ਪੰਜਾਬ ਐਗਰੋ ਕਾਰਪੋਰੇਸ਼ਨ ਤੇ ਸੂਬਾ ਪ੍ਰਧਾਨ ਜਗਤਾਰ ਸਿੰਘ ਦਿਆਲਪੁਰਾ ਨੇ ਸਾਰੇ ਅਹੁਦੇਦਾਰਾਂ ਨਾਲ ਜਾਣ ਪਛਾਣ ਕਰਨ ਉਪਰੰਤ ਪਾਰਟੀ ਦੇ ਕਿਸਾਨ ਵਿੰਗ ਦੀਆਂ ਆਉਣ ਵਾਲੀਆਂ ਗਤੀਵਿਧੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਪ੍ਰਭਾਰੀ ਸਮਿੰਦਰ ਸਿੰਘ ਖਿੰਡਾ ਚੇਅਰਮੈਨ ਪੰਜਾਬ ਐਗਰੋ ਕਾਰਪੋਰੇਸ਼ਨ ਤੇ ਸੂਬਾ ਪ੍ਰਧਾਨ ਜਗਤਾਰ ਸਿੰਘ ਦਿਆਲਪੁਰਾ ਐੱਮਐੱਲਏ ਨੇ ਸਮੂਹ ਅਹਿਦੇਦਾਰਾਂ ਨੂੰ ਹਦਾਇਤਾਂ ਕੀਤੀਆਂ ਕਿ ਸੂਬੇ ਭਰ ’ਚ ਕਿਸਾਨਾਂ ਨੂੰ ਆਉਣ ਵਾਲੀਆਂ ਸਮੱਸਿਆਵਾ ਬਾਰੇ ਜਾਨਣ ਲਈ ਗਰਾਉਂਡ ਲੈਵਲ ’ਤੇ ਉਤਰਿਆ ਜਾਵੇ ਤਾਂ ਕਿ ਰਾਜ ਦੇ ਕਿਸਾਨਾਂ ਨੂੰ ਮਜਬੂਤ ਕੀਤਾ ਜਾਵੇ। ਪ੍ਰਭਾਰੀ ਸਮਿੰਦਰ ਸਿੰਘ ਖਿੰਡਾ ਨੇ ਕਿਹਾ ਕਿ ਪਾਰਟੀ ਦਾ ਸਭ ਤੋਂ ਮਜਬੂਤ ਕਿਸਾਨ ਵਿੰਗ ਹੈ ਜੋ ਕਿਸਾਨੀ ਦੀਆ ਮੁਸ਼ਕਿਲਾਂ ਨੂੰ ਬਰੀਕੀ ਨਾਲ ਹੀ ਜਾਣ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਜ਼ਿਲ੍ਹਾ ਪ੍ਰਧਾਨਾਂ ਨੂੰ ਹਲਕਾ ਵਾਈਜ ਮੀਟਿੰਗਾਂ ਕਰਨ ਦੀਆ ਹਦਾਇਤਾ ਕੀਤੀਆਂ ਗਈਆਂ ਹਨ। ਸੂਬਾ ਪ੍ਰਧਾਨ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਸੂਬੇ ਭਰ ’ਚ ਹਲਕੇ ’ਚ ਕਿਸਾਨੀ ਮੁਸ਼ਕਿਲਾਂ ਨੂੰ ਜਾਨਣ ਲਈ ਹਲਕਾ ਵਾਈਜ 31 ਮੈਂਬਰੀ ਕਮੇਟੀਆਂ ਬਣਾਈਆ ਜਾਣਗੀਆਂ, ਜਿਸ ’ਚ 30 ਮੈਂਬਰ ਤੇ ਇੱਕ ਕੁਆਰਡੀਨੇਟਰ ਨਿਯੁਕਤ ਕੀਤਾ ਜਾਵੇਗਾ । ਸੂਬਾ ਪ੍ਰਧਾਨ ਦਿਆਲਪੁਰਾ ਨੇ ਆਖਿਆ ਕਿ ਆਉਣ ਵਾਲੇ ਸਮੇਂ ਦੌਰਾਨ ਕਿਸਾਨ ਵਿੰਗ ਦੀਆਂ ਜ਼ਿਲ੍ਹਾ ਵਾਈਜ ਮੀਟਿੰਗਾ ਕੀਤੀਆਂ ਜਾਣਗੀਆਂ। ਇਸ ਮੌਕੇ ਸੂਬਾ ਪ੍ਰਧਾਨ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਆਮ ਆਦਮੀ ਪਾਰਟੀ ਦਾ ਕਿਸਾਨ ਵਿੰਗ ਕਿਸਾਨਾਂ ਨਾਲ ਚਟਾਨ ਵਾਂਗ ਖੜ੍ਹਾ ਹੈ ਤੇ ਕਿਸਾਨੀ ਦੀ ਬਿਹਤਰੀ ਲਈ ਯੋਗ ਪਾਲਿਸੀਆਂ ਬਣਾਉਣ ਲਈ ਯਤਨ ਕੀਤੇ ਜਾਣਗੇ। ਸੂਬਾ ਪ੍ਰਧਾਨ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆ ਅਗਵਾਈ ਹੇਠ ਪਹਿਲਾਂ ਹੀ ਕਿਸਾਨੀ ਪੱਖੀ ਫੈਸਲੇ ਲੈਂਦਿਆ ਲੰਘੇ ਝੋਨੇ ਦੇ ਸੀਜਨ ਦੌਰਾਨ ਜਿੱਥੇ ਬਿਜਲੀ ਸਪਲਾਈ ਲੋੜ ਤੋਂ ਵੱਧ ਉਪਲਬਧ ਕਰਵਾਈ ਗਈ ਸੀ, ਉਥੇ ਹੀ ਨਹਿਰੀ ਪਾਣੀ ਵੀ ਟੇਲਾਂ ਤੱਕ ਪਹੁੰਚਾਇਆ ਗਿਆ ਹੈ। ਪ੍ਰਭਾਰੀ ਚੇਅਰਮੈਨ ਸਮਿੰਦਰ ਸਿੰਘ ਖੀਂਡਾ ਤੇ ਜਨਰਲ ਸਕੱਤਰ ਬਲਵਿੰਦਰ ਸਿੰਘ ਝਾੜਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਿਸਾਨੀ ਵਿੰਗ ਸੂਬੇ ਭਰ ’ਚ ਕਿਸਾਨਾਂ ਨੂੰ ਜਾਗਰੂਕ ਕਰਦਿਆ ਪਾਰਟੀ ਨਾਲ ਜੌੜੇਗਾ।ਇਸ ਮੌਕੇ ਸਾਰੇ ਜ਼ਿਲ੍ਹਿਆ ਦੇ ਪ੍ਰਧਾਨ ਤੇ ਹੋਰ ਅਹੁਦਾਰ ਵੀ ਹਾਜਰ ਸਨ।

Share and Enjoy !

Shares

About Post Author

Leave a Reply

Your email address will not be published. Required fields are marked *